ਲਕਸ਼ਮੀ ਦੇ ਜੀਵਨ 'ਤੇ ਬਣ ਰਹੀ ਹੈ ਫ਼ਿਲਮ, ਹਮਲੇ ਤੋਂ 14 ਸਾਲ ਬਾਅਦ ਕੀਤੇ ਕਈ ਖੁਲਾਸੇ

By  Rupinder Kaler April 23rd 2019 12:29 PM

ਦੀਪਿਕਾ ਪਾਦੂਕੋਣ ਆਪਣੀ ਫ਼ਿਲਮ 'ਛਪਾਕ' ਨੂੰ ਲੈ ਕੇ ਸੁਰਖੀਆਂ ਵਿੱਚ ਹੈ । ਇਸ ਫ਼ਿਲਮ ਨੂੰ ਮੇਘਨਾ ਗੁਜ਼ਰਾਲ ਡਾਇਰੈਕਟ ਕਰ ਰਹੇ ਹਨ । ਕੁਝ ਦਿਨ ਪਹਿਲਾਂ ਹੀ ਇਸ ਫ਼ਿਲਮ ਦੀ ਦਿੱਲੀ ਵਿੱਚ ਸ਼ੂਟਿੰਗ ਪੂਰੀ ਹੋਈ ਹੈ । ਇਸ ਫ਼ਿਲਮ ਦੀ ਕਹਾਣੀ ਤੇਜ਼ਾਬੀ ਹਮਲੇ ਦੀ ਸ਼ਿਕਾਰ ਲਕਸ਼ਮੀ ਅਗਰਵਾਲ ਦੇ ਜੀਵਨ ਤੇ ਅਧਾਰਿਤ ਹੈ । ਫ਼ਿਲਮ ਦੇ ਸੈੱਟ ਦੀਆਂ ਕੁਝ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ ।

https://www.instagram.com/p/Bvic8rNnHyq/

ਇਸ ਫ਼ਿਲਮ ਵਿੱਚ ਲਕਸ਼ਮੀ ਦੀ ਪੂਰੀ ਕਹਾਣੀ ਵੱਡੇ ਪਰਦੇ ਤੇ ਦਿਖਾਈ ਦੇਵੇਗੀ । ਇਸ ਸਭ ਦੇ ਚਲਦੇ ਲਕਸ਼ਮੀ ਨੇ ਸੋਸ਼ਲ ਮੀਡਿਓ ਤੇ ਇੱਕ ਬਹੁਤ ਹੀ ਭਾਵੁਕ ਪੋਸਟ ਲਿਖੀ ਹੈ । ਇਸ ਪੋਸਟ ਦੇ ਨਾਲ ਹੀ ਲਕਸ਼ਮੀ ਨੇ ਇੱਕ ਬਲੈਕ ਐਂਡ ਵਾਇਟ ਪੋਸਟ ਵੀ ਸ਼ੇਅਰ ਕੀਤੀ ਹੈ । ਲਕਸ਼ਮੀ ਨੇ ਲਿਖਿਆ ਹੈ ਕਿ ਉਸ ਤੇ ਤੇਜ਼ਾਬੀ ਹਮਲੇ ਹੋਏ ਨੂੰ 14 ਸਾਲ ਹੋ ਗਏ ਹਨ । ਇਹਨਾਂ 14 ਸਾਲਾਂ ਵਿੱਚ ਬਹੁਤ ਕੁਝ ਬਦਲਿਆ ਹੈ ।

https://www.instagram.com/p/BwRCellHZSr/

ਇਸ ਅਰਸੇ ਦੌਰਾਨ ਬਹੁਤ ਸਾਰੀਆਂ ਚੰਗੀਆਂ ਗੱਲਾਂ ਹੋਈਆਂ ਹਨ ਤੇ ਬਹੁਤ ਸਾਰੀਆਂ ਮਾੜੀਆਂ ਗੱਲਾਂ ਹੋਈਆ ਹਨ । ਲਕਸ਼ਮੀ ਨੇ ਲਿਖਿਆ ਹੈ 'ਜਦੋਂ ਕੋਈ ਤੇਜ਼ਾਬੀ ਹਮਲਾ ਹੁੰਦਾ ਹੈ  ਨਾ ਸਿਰਫ ਸਾਰੇ ਪਰਿਵਾਰ ਦੀ ਜ਼ਿੰਦਗੀ ਬਦਲ ਜਾਂਦੀ ਹੈ ਬਲਕਿ ਅਚਾਨਕ ਇੱਕ ਨਵਾਂ ਮੋੜ ਆ ਜਾਂਦਾ ਹੈ ਕਿਉਂਕਿ ਕੋਈ ਇਨਸਾਨ ਇੱਕ ਵਾਰ ਹਮਲਾ ਕਰਦਾ ਹੈ , ਪਰ ਸਮਾਜ ਵਾਰ ਵਾਰ ਇਸ ਤਰ੍ਹਾਂ ਦੇ ਅਟੈਕ ਕਰਦਾ ਹੈ ।

https://www.instagram.com/p/BwbYA0mHGNH/

ਸਮਾਜ ਜਿਊਣ ਨਹੀਂ ਦਿੰਦਾ'  ਲਕਸ਼ਮੀ ਨੇ ਲਿਖਿਆ ਹੈ ਕਿ ਜਦੋਂ ਵੀ ਇਸ ਹਮਲੇ ਦੀ ਤਰੀਕ ਆਉਂਦੀ ਹੈ ਤਾਂ ਉਸ ਨੂੰ ਝੰਜੋੜ ਕੇ ਰੱਖ ਦਿੰਦੀ ਹੈ । ਲਕਸ਼ਮੀ ਦਾ ਕਹਿਣਾ ਹੈ ਕਿ ਹਰ ਮਾਂ ਬਾਪ ਨੂੰ ਆਪਣੇ ਬੱਚਿਆਂ ਦਾ ਦੋਸਤ ਬਣਕੇ ਰਹਿਣਾ ਚਾਹੀਦਾ ਹੈ ਤਾਂ ਜੋ ਬੱਚੇ ਆਪਣੇ ਦਿਲ ਦੀ ਗੱਲ ਉਹਨਾਂ ਨਾਲ ਸ਼ੇਅਰ ਕਰ ਸਕਣ ਤੇ ਉਹਨਾਂ ਦੀ ਮਾਸੂਮੀਅਤ ਦਾ ਕੋਈ ਫਾਇਦਾ ਨਾ ਉਠਾਏ ।

https://www.instagram.com/p/Bwjwo96HNoT/?utm_source=ig_embed

ਲਕਸ਼ਮੀ ਮੁਤਾਬਿਕ ਜਦੋਂ 15 ਸਾਲ ਦੀ ਸੀ ਤਾਂ ਉਸ ਤੇ ਤੇਜ਼ਾਬ ਨਾਲ ਹਮਲਾ ਹੋਇਆ ਸੀ ਕਿਉਂਕਿ ਉਸ ਨੇ ਆਪਣੇ ਮਾਂ ਬਾਪ ਨਾਲ ਕੋਈ ਵੀ ਗੱਲ ਸ਼ੇਅਰ ਨਹੀਂ ਸੀ ਕੀਤੀ ਕਿਉਂਕਿ ਉਸ ਨੂੰ ਡਰ ਸੀ । ਜਿਸ ਦਾ ਕਿ ਹਮਲਾ ਕਰਨ ਵਾਲੇ ਨੇ ਫਾਇਦਾ ਉਠਾਇਆ ਸੀ ।

Related Post