ਐਕਟਿੰਗ ਗੁਰੂ ਰੌਸ਼ਨ ਤਨੇਜਾ ਦਾ ਹੋਇਆ ਦਿਹਾਂਤ, ਨਸੀਰੂਦੀਨ ਸ਼ਾਹ, ਸ਼ਤਰੂਗਨ ਸਿਨ੍ਹਾ, ਸ਼ਬਾਨਾ ਆਜ਼ਮੀ ਸਮੇਤ ਕਈ ਵੱਡੇ ਅਦਾਕਾਰਾਂ ਦੀ ਬਣਾਈ ਸੀ ਜ਼ਿੰਦਗੀ

By  Rupinder Kaler May 11th 2019 01:04 PM

ਬਾਲੀਵੁੱਡ ਵਿੱਚ ਐਕਟਿੰਗ ਗੁਰੂ ਦੇ ਨਾਂ ਨਾਲ ਮਸ਼ਹੂਰ ਰੌਸ਼ਨ ਤਨੇਜਾ ਦਾ 87 ਸਾਲਾਂ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ । ਉਹਨਾਂ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ ਵਿੱਚ ਦੁੱਖ ਦੀ ਲਹਿਰ ਦੌੜ ਗਈ ਹੈ । ਰੌਸ਼ਨ ਤਨੇਜਾ ਨੇ ਸ਼ਬਾਨਾ ਆਜ਼ਮੀ, ਨਸੀਰੂਦੀਨ ਸ਼ਾਹ, ਜਯਾ ਬੱਚਨ, ਅਨਿਲ ਕਪੂਰ ਅਤੇ ਸ਼ਤਰੂਗਨ ਸਿਨ੍ਹਾ ਸਮੇਤ ਕਈ ਵੱਡੇ ਸਿਤਾਰਿਆਂ ਨੂੰ ਅਦਾਕਾਰੀ ਦੀ ਟ੍ਰੇਨਿੰਗ ਦਿੱਤੀ ਹੈ ।

Roshan Taneja, Who Trained Actors Like Jaya Bachchan, Anil Kapoor, Died At 87 Roshan Taneja, Who Trained Actors Like Jaya Bachchan, Anil Kapoor, Died At 87

ਰੌਸ਼ਨ ਤਨੇਜਾ ਦੇ ਬੇਟੇ ਨੇ ਉਹਨਾਂ ਦੇ ਦਿਹਾਂਤ ਦੀ ਖ਼ਬਰ ਦਿੱਤੀ ਹੈ । ਉਹ ਲੰਮੇ ਸਮੇਂ ਤੋਂ ਬਿਮਾਰ ਸਨ । ਉਹਨਾਂ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰ ਵਿੱਚ ਉਹਨਾਂ ਦੀ ਪਤਨੀ ਤੇ ਦੋ ਬੇਟੇ ਹਨ ।

https://twitter.com/bollybubble/status/1127082293221158918

ਰੌਸ਼ਨ ਦੇ ਦਿਹਾਂਤ ਤੇ ਸ਼ਬਾਨਾ ਆਜ਼ਮੀ ਨੇ ਭਾਵੁਕ ਟਵੀਟ ਕੀਤਾ ਹੈ । ਉਹਨਾਂ ਨੇ ਲਿਖਿਆ ਹੈ ਕਿ 'ਮੈਨੂੰ ਬੀਤੀ ਰਾਤ ਦੁੱਖ ਭਰੀ ਖ਼ਬਰ ਮਿਲੀ ਕਿ ਰੌਸ਼ਨ ਤਨੇਜਾ ਦਾ ਦਿਹਾਂਤ ਹੋ ਗਿਆ ਹੈ । ਉਹ ਮੇਰੇ ਗੁਰੂ ਸਨ ਤੇ ਉਹ ਇੱਕੋ ਇੱਕ ਅਜਿਹੇ ਵਿਆਕਤੀ ਸਨ ਜਿਨ੍ਹਾਂ ਦੇ ਉਹ ਪੈਰੀਂ ਹੱਥ ਲਗਾaੁਂਦੀ ਸੀ । ਉਹਨਾਂ ਨੇ ਹੀ ਮੈਨੂੰ ਅਦਾਕਾਰੀ ਦੇ ਗੁਰ ਸਿਖਾਏ ਸਨ'

https://twitter.com/AzmiShabana/status/1127012545150111745

ਇਸ ਦੇ ਨਾਲ ਹੀ ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਜਤਾਇਆ ਹੈ । ਇਸੇ ਤਰ੍ਹਾਂ ਅਦਾਕਾਰ ਰਾਕੇਸ਼ ਬੇਦੀ ਨੇ ਵੀ ਲਿਖਿਆ ਹੈ 'ਉਹਨਾਂ ਲਈ ਅੱਜ ਦਾ ਦਿਨ ਬਹੁਤ ਦੁੱਖ ਭਰਿਆ ਦਿਨ ਹੈ । ਉਹਨਾਂ ਦੇ ਗੁਰੂ ਰੌਸ਼ਨ ਤਨੇਜਾ ਦਾ ਦਿਹਾਂਤ ਹੋ ਗਿਆ ।ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ।'

https://twitter.com/bolbedibol/status/1127040081431224320

Related Post