ਵਧੀਆ ਅਦਾਕਾਰ ਦੇ ਨਾਲ-ਨਾਲ ਧਰਮਿੰਦਰ ਵਧੀਆ ਕਿਸਾਨ ਵੀ, ਵੀਡਿਓ 'ਚ ਦੇਖੋ ਕਿਸ ਤਰ੍ਹਾਂ ਧਰਮਿੰਦਰ ਖੇਤਾਂ 'ਚ ਬਹਾ ਰਹੇ ਹਨ ਪਸੀਨਾ 

By  Rupinder Kaler February 5th 2019 10:47 AM

ਧਰਮਿੰਦਰ ਇੱਕ ਵਧੀਆ ਅਦਾਕਾਰ ਦੇ ਨਾਲ ਇੱਕ ਵਧੀਆ ਕਿਸਾਨ ਵੀ ਹਨ । ਕਈ ਦਹਾਕੇ ਬਾਲੀਵੁੱਡ ਤੇ ਰਾਜ ਕਰਨ ਤੋਂ ਬਾਅਦ ਧਰਮਿੰਦਰ ਆਪਣੀ ਉਮਰ ਦੇ ਇਸ ਪੜਾਅ ਵਿੱਚ ਆਪਣੇ ਫਾਰਮ ਹਾਊਸ ਤੇ ਖੇਤੀ ਕਰ ਰਹੇ ਹਨ । ਪੰਜਾਬ ਦੇ ਸਾਹਨੇਵਾਲ ਦੇ ਜੰਮਪਲ ਧਰਮਿੰਦਰ ਦੀਆਂ ਕਈ ਵੀਡਿਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ।

https://www.instagram.com/p/BsQ_64CneZZ/

ਇਹਨਾਂ ਵੀਡਿਓ ਵਿੱਚ ਉਹ ਆਪਣੇ ਖੇਤਾਂ ਵਿੱਚ ਕੰਮ ਕਰਦੇ ਹੋਏ ਦਿਖਾਈ ਦੇ ਰਹੇ ਹਨ । ਜਿੱਥੇ ਸੰਨੀ ਦਿਓਲ ਆਪਣੇ ਬੇਟੇ ਨੂੰ ਲਾਂਚ ਕਰਨ 'ਚ ਰੁੱਝੇ ਹੋਏ ਹਨ ਉੱਥੇ ਬੌਬੀ ਦਿਓਲ ਆਪਣੀ ਫਿਲਮੀ ਦੁਨੀਆ ਵਿੱਚ ਗਵਾਚੇ ਹੋਏ ਹਨ । ਜਦਕਿ ਉਨ੍ਹਾਂ ਦੇ ਪਿਤਾ ਧਰਮਿੰਦਰ ਖੇਤਾਂ 'ਚ ਪਸੀਨਾ ਬਹਾ ਰਹੇ ਹਨ।

https://www.instagram.com/p/BsA5AnVgUsO/

ਧਰਮਿੰਦਰ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਨੇ। ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੀਆਂ ਕੁੱਝ ਵੀਡਿਓਜ਼ ਸਾਂਝੀਆਂ ਕੀਤੀਆਂ।ਇਸ ਵੀਡਿਓ ਵਿੱਚ ਧਰਮਿੰਦਰ ਆਪਣੇ ਫੈਨਸ ਨੂੰ ਉਨ੍ਹਾਂ ਦੇ ਫਾਰਮ ਹਾਊਸ ਬਾਰੇ ਦੱਸ ਰਹੇ ਨੇ।

https://www.instagram.com/p/BrB2EATnVAR/

ਇੱਕ ਹੋਰ ਵੀਡੀਓ ਵਿੱਚ ਧਰਮਿੰਦਰ ਮੱਝਾਂ ਨੂੰ ਪੱਠੇ ਪਾਉਂਦੇ ਵੇਖੇ ਜਾ ਸਕਦੇ ਹਨ।  ਮੱਝਾਂ ਨੂੰ ਪੱਠੇ ਪਾਉਂਦੇ ੮੨ ਸਾਲਾਂ ਦੇ ਧਰਮਿੰਦਰ ਬਹੁਤ ਖ਼ੁਸ਼ ਦਿਖ ਰਹੇ ਨੇ। ਵੀਡੀਓ ਵਿੱਚ ਉਹ ਆਪਣੀ ਪੂਰੀ ਗਊਸ਼ਾਲਾ ਨੂੰ ਵੀ ਦਿਖਾ ਰਹੇ ਨੇ ਤੇ ਇਸ ਬਾਰੇ ਦੱਸ ਵੀ ਰਹੇ ਨੇ।

https://www.instagram.com/p/Bjjs02PnD42/?utm_source=ig_embed

https://www.instagram.com/p/BY25Jb7gfbU/?utm_source=ig_embed

Related Post