ਅਦਾਕਾਰ ਅਮਿਤਾਭ ਬੱਚਨ ਨੇ ਜਯਾ ਅਤੇ ਸ਼ਵੇਤਾ ਦੇ ਨਾਲ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਦੀਵਾਲੀ ਦੀ ਦਿੱਤੀ ਵਧਾਈ

By  Shaminder November 13th 2020 11:23 AM

ਅਦਾਕਾਰ ਅਮਿਤਾਭ ਬੱਚਨ ਨੇ ਦੀਵਾਲੀ ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਲੀ ਦੀ ਵਧਾਈ ਦੇਣ ਲਈ ਇੱਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ । ਤਸਵੀਰ ‘ਚ ਜਵਾਨੀ ਦੇ ਦਿਨਾਂ ‘ਚ ਅਮਿਤਾਭ ਬੱਚਨ ਆਪਣੀ ਪਤਨੀ ਜਯਾ ਬੱਚਨ ਦੇ ਨਾਲ ਤਿਉਹਾਰ ਮਨਾਉਂਦੇ ਵਿਖਾਈ ਦੇ ਰਹੇ ਹਨ । ਤਸਵੀਰ ‘ਚ ਅਮਿਤਾਭ ਕੁੜਤੇ ਪਜਾਮੇ ‘ਚ ਵਿਖਾਈ ਦੇ ਰਹੇ ਹਨ ।ਜਦੋਂਕਿ ਜਯਾ ਇੱਕ ਖੂਬਸੂਰਤ ਸਾੜ੍ਹੀ ‘ਚ ਵਿਖਾਈ ਦੇ ਰਹੀ ਹੈ ।Amitabh-Bachchan-With-Family

ਜਦੋਂਕਿ ਦੂਜੇ ਪਾਸੇ ਉਨ੍ਹਾਂ ਦੀ ਧੀ ਸ਼ਵੇਤਾ ਬੱਚਨ ਨੰਦਾ ਵੀ ਵਿਖਾਈ ਦੇ ਰਹੀ ਹੈ । ਸ਼ਵੇਤਾ ਵੀ ਹੱਥ ‘ਚ ਫੁਲਝੜੀ ਲਈ ਵਿਖਾਈ ਦੇ ਰਹੀ ਹੈ । ਅਮਿਤਾਭ ਬੱਚਨ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ‘ਤੇ ਪ੍ਰਸ਼ੰਸਕ ਲਗਾਤਾਰ ਕਮੈਂਟਸ ਕਰ ਰਹੇ ਹਨ ਅਤੇ ਇਸ ਤਸਵੀਰ ਨੂੰ ਚਾਰ ਲੱਖ ਤੋਂ ਜ਼ਿਆਦਾ ਵਾਰ ਲਾਈਕ ਕੀਤਾ ਜਾ ਚੁੱਕਿਆ ਹੈ ।

ਹੋਰ ਪੜ੍ਹੋ : ਅਮਿਤਾਭ ਬੱਚਨ ਤੇ ਅਜੇ ਦੇਵਗਨ ਇੱਕ ਵਾਰ ਫਿਰ ਇੱਕਠੇ ਕਰਨਗੇ ਕੰਮ

amitabh-bachchan-family

ਇਸ ਦੇ ਨਾਲ ਹੀ ਪ੍ਰਸ਼ੰਸਕਾਂ ਵੱਲੋਂ ਇਸ ਤਸਵੀਰ ‘ਤੇ ਕਮੈਂਟਸ ਕਰ ਰਹੇ ਜਨ । ਦੱਸ ਦਈਏ ਕਿ ਅਮਿਤਾਭ ਬੱਚਨ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ।

amitabh-bachchan-family

ਬਾਲੀਵੁੱਡ ‘ਚ ਬਿੱਗ ਬੀ ਦੇ ਨਾਂਅ ਨਾਲ ਮਸ਼ਹੂਰ ਅਮਿਤਾਭ ਬੱਚਨ ਬਾਲੀਵੁੱਡ ‘ਚ ਅੱਜ ਵੀ ਸਰਗਰਮ ਹਨ ਅਤੇ ਪਿਛਲੇ ਕਈ ਦਹਾਕਿਆਂ ਤੋਂ ਬਾਲੀਵੁੱਡ ‘ਤੇ ਰਾਜ ਕਰਦੇ ਆ ਰਹੇ ਹਨ ।

 

View this post on Instagram

 

A post shared by Amitabh Bachchan (@amitabhbachchan)

Related Post