ਸੰਘਰਸ਼ ਦੇ ਦਿਨਾਂ ਨੂੰ ਦਰਸ਼ਨ ਔਲਖ ਨੇ ਕੀਤਾ ਯਾਦ,ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਮੈਂਨੂੰ ਨਹੀਂ ਸੀ ਲੱਗਦਾ ਕਿ ਮੈਂ ਕੁਝ ਕਰ ਸਕਾਂਗਾ

By  Shaminder July 15th 2019 11:22 AM -- Updated: July 15th 2019 11:24 AM

ਦਰਸ਼ਨ ਔਲਖ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਹੋਇਆਂ ਜ਼ਿੰਦਗੀ ਦੇ ਕੌੜੇ ਅਨੁਭਵ ਸਾਂਝੇ ਕੀਤੇ ਹਨ । ਦਰਸ਼ਨ ਔਲਖ ਦਾ ਕਹਿਣਾ ਹੈ ਕਿ "ਇੱਕ ਕਮਰੇ 'ਚ ਚਾਰ-ਚਾਰ ਜਣਿਆਂ ਨੂੰ ਰਹਿਣਾ ਪੈਂਦਾ ਸੀ । ਜਿਨ੍ਹਾਂ ਹੱਥਾਂ ਨੇ ਕਦੇ ਰੋਟੀ ਨਹੀਂ ਸੀ ਪਕਾਈ ਉਨ੍ਹਾਂ ਹੱਥਾਂ ਨੇ ਰੋਟੀ ਵੀ ਪਕਾਈ ।ਮੈਨੂੰ ਨਹੀਂ ਸੀ ਲੱਗਦਾ ਕਿ ਮੈਂ ਕੁਝ ਕਰ ਪਾਵਾਂਗਾ । ਬਹੁਤ ਅੜਚਣਾਂ ਸਨ ਘਰ 'ਚ ਕੋਈ ਰੱਖਣ ਲਈ ਤਿਆਰ ਨਹੀਂ ਸੀ ।

ਹੋਰ ਵੇਖੋ:‘ਰੱਬ ਵਰਗੀ ਮਾਂ ਮੇਰੀ ਦੇ ਮੇਰੇ ਸਿਰ ਕਰਜ਼ ਬੜੇ ਨੇ’- ਦਰਸ਼ਨ ਔਲਖ

https://www.instagram.com/p/Bz5kmtXnQOh/

ਕਈ ਵਾਰ ਪੁਲਿਸ ਵੀ ਫੜ ਕੇ ਲੈ ਜਾਂਦੀ ਅਤੇ ਕਈ ਵਾਰ ਉਨ੍ਹਾਂ ਨੂੰ ਪੂਰੀ ਕਹਾਣੀ ਦੱਸਣੀ ਪੈਂਦੀ ਸੀ ।ਕਈ ਵਾਰ ਸੋਚਿਆ ਕਿ ਘਰ ਵਾਪਸ ਚਲੇ ਜਾਵਾਂ ਪਰ ਮਨ ਨਹੀਂ ਮੰਨਿਆ ਅਤੇ ਫ਼ਿਰ ਇੱਕ ਪ੍ਰੋਡਿਊਸਰ ਨਾਲ ਮੁਲਾਕਾਤ ਹੋਈ । ਜਿਸ ਤੋਂ ਬਾਅਦ ਉਨ੍ਹਾਂ ਦੇ ਮਨ 'ਚ ਕੁਝ ਕਰਨ ਦਾ ਜਜ਼ਬਾ ਪੈਂਦਾ ਹੋਇਆ ।

darshan aulakh के लिए इमेज परिणाम

ਫਿਰ ਮੈਨੂੰ ਇੱਕ ਫ਼ਿਲਮ ਵੈਰੀ 'ਚ ਕੰਮ ਕਰਨ ਦਾ ਮੌਕਾ ਮਿਲਿਆ ਉਸ 'ਚ ਮੇਰੇ ਨਾਲ ਯੋਗਰਾਜ ਸਿੰਘ ਸਨ ਮੈਨੂੰ ਬੜਾ ਚਾਅ ਸੀ ਕਿ ਮੇਰੀ ਫ਼ਿਲਮ ਆ ਰਹੀ ਹੈ ਪਰ ਜਦੋਂ ਉਹ ਫ਼ਿਲਮ ਰਿਲੀਜ਼ ਹੋਈ ਤਾਂ ਮੈਂ ਵੇਖਿਆ ਕਿ ਮੇਰਾ ਸਾਰਾ ਰੋਲ ਹੀ ਕੱਟ ਦਿੱਤਾ ਗਿਆ ਹੈ ।ਮੈਂ ਸੋਚਿਆ ਵੀ ਨਹੀਂ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਹੋਵੇਗਾ । ਉਸ ਸਮੇਂ ਪੰਜਾਬ ਦੇ ਹਾਲਾਤ ਖਰਾਬ ਸਨ ਅਤੇ ਕੋਈ ਵੀ ਇੱਥੇ ਸ਼ੂਟਿੰਗ ਲਈ ਰਾਜ਼ੀ ਨਹੀਂ ਸੀ ਫ਼ਿਰ ਯਸ਼ ਚੋਪੜਾ ਨੇ ਵੀਰ ਜ਼ਾਰਾ ਲਈ ਰਾਜ਼ੀ ਕੀਤਾ ।

darshan aulakh के लिए इमेज परिणाम

ਮੈਨੂੰ ਸਿਕਓਰਿਟੀ ਮੁੱਹਈਆ ਕਰਵਾਉਣ ਲਈ ਬਹੁਤ ਹੀ ਸੰਘਰਸ਼ ਕਰਨਾ ਪਿਆ ਉਸ ਲਈ ਮੈਨੂੰ ਬਹੁਤ ਵੱਡਾ ਅਵਾਰਡ ਸਿਨੇਮੈਟਿਕ ਟੂਰਿਜ਼ਮ ਮਿਲਿਆ ਸੀ । ਇਸ ਤੋਂ ਬਾਅਦ ਕਈ ਫ਼ਿਲਮਾਂ ਲਈ ਕੰਮ ਕਰਨ ਦਾ ਮੌਕਾ ਮਿਲਿਆ ਸਿੰਘ ਇਜ਼ ਕਿੰਗ,ਸੁਲਤਾਨ । ਉਨ੍ਹਾਂ ਕਿਹਾ ਕਿ ਤੁਹਾਡੇ ਅੰਦਰ ਜੋਸ਼ ਜਜ਼ਬਾ ਹੋਣਾ ਚਾਹੀਦਾ ਹੈ ਕੁਝ ਕਰਨ ਦਾ ਤੁਸੀਂ ਹਰ ਮੰਜ਼ਿਲ ਨੂੰ ਪਾ ਸਕਦੇ ਹੋ "।

Related Post