ਇੱਕ ਹੋਰ ਬੱਚੇ ਦੇ ਪਿਤਾ ਬਣੇ ਅਰਜੁਨ ਰਾਮਪਾਲ, ਗਰਲ ਫ੍ਰੈਂਡ ਗੈਂਬਰਿਲਾ ਨੇ ਮੁੰਡੇ ਨੂੰ ਦਿੱਤਾ ਜਨਮ 

By  Rupinder Kaler July 18th 2019 05:28 PM

ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਤੇ ਉਹਨਾਂ ਦੀ ਗਰਲ ਫਰੈਂਡ ਗੈਂਬਰਿਲਾ ਨੇ ਵਿਆਹ ਤੋਂ ਪਹਿਲਾਂ ਹੀ ਆਪਣੇ ਪ੍ਰਸ਼ੰਸਕਾਂ ਨੂੰ ਗੁੱਡ ਨਿਊਜ਼ ਦੇ ਦਿੱਤੀ ਹੈ । ਇਸ ਪ੍ਰੇਮੀ ਜੋੜੀ ਦੇ ਘਰ ਮੁੰਡੇ ਦਾ ਜਨਮ ਹੋਇਆ ਹੈ । ਇਹ ਖ਼ਬਰ ਜੇਪੀ ਦੱਤਾ ਦੀ ਬੇਟੀ ਨਿਦੀ ਦੱਤਾ ਨੇ ਦਿੱਤੀ ਹੈ । ਉਹਨਾਂ ਨੇ ਇੱਕ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ । ਅਰਜੁਨ ਰਾਮਪਾਲ ਇਸ ਬੱਚੇ ਦੇ ਜਨਮ ਤੋਂ ਬਾਅਦ ਹੁਣ ਤਿੰਨ ਬੱਚਿਆਂ ਦੇ ਪਿਤਾ ਬਣ ਗਏ ਹਨ ।

https://twitter.com/RealNidhiDutta/status/1151747495166222337

ਇੱਕ ਦਿਨ ਪਹਿਲਾਂ ਹੀ ਅਰਜੁਨ ਆਪਣੀ ਗਰਲ ਫ੍ਰੈਂਡ ਨੂੰ ਹਸਪਤਾਲ ਲੈ ਕੇ ਪਹੁੰਚੇ ਸਨ । ਅਰਜੁਨ ਦੀ ਪਹਿਲੀ ਪਤਨੀ ਮੇਹਰ ਦੀਆਂ ਦੋ ਬੇਟੀਆ ਹਨ । ਅਰਜੁਨ ਦਾ ਪਹਿਲੀ ਪਤਨੀ ਨਾਲੋਂ ਤਲਾਕ ਹੋ ਗਿਆ ਹੈ ।

https://www.instagram.com/p/B0DVXGFApgZ/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਆਪਣੀ ਗਰਲ ਫ੍ਰੈਂਡ ਦੀ ਪ੍ਰੈਗਨੇਸੀ ਨੂੰ ਲੈ ਕੇ ਅਰਜੁਨ ਕਾਫੀ ਸੁਰਖੀਆਂ ਵਿੱਚ ਸਨ । ਅਰਜੁਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਅਰਜੁਨ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹਨਾਂ ਦੀ ਅਦਾਕਾਰੀ ਨੂੰ ਲੋਕ ਕਾਫੀ ਪਸੰਦ ਕਰਦੇ ਹਨ ।

 

Related Post