ਧਰਮਿੰਦਰ ਨੇ ਹੇਮਾ ਮਾਲਿਨੀ ਲਈ ਕੀਤਾ ਚੋਣ ਪ੍ਰਚਾਰ, ਦੱਸਿਆ ਖੇਤਾਂ ਵਿੱਚ ਕਣਕ ਵੱਢਣ ਦਾ ਰਾਜ਼ 

By  Rupinder Kaler April 15th 2019 10:32 AM

ਬਾਲੀਵੁੱਡ ਦੇ ਹੀ ਮੈਨ ਧਰਮਿੰਦਰ ਭਾਵੇਂ ਏਨੀਂ ਦਿਨੀਂ ਆਪਣੇ ਫਾਰਮ ਹਾਊਸ ਤੇ ਸਭ ਝਮੇਲਿਆਂ ਤੋਂ ਦੂਰ ਹੋ ਕੇ ਰਹਿ ਰਹੇ ਹਨ । ਪਰ ਇਸ ਸਭ ਦੇ ਚਲਦੇ ਉਹ ਆਪਣੀ ਪਤਨੀ ਹੇਮਾ ਮਾਲਿਨੀ ਨੂੰ ਥਾਂ ਥਾਂ ਤੇ ਰੈਲੀਆਂ ਕਰਕੇ ਉਹਨਾਂ ਲਈ ਵੋਟਾਂ ਮੰਗ ਰਹੇ ਹਨ ।ਧਰਮਿੰਦਰ ਵੀ ਆਪਣੀ ਪਤਨੀ ਹੇਮਾ ਮਾਲਿਨੀ ਦੇ ਪੱਖ ਵਿੱਚ ਚੋਣ ਪ੍ਰਚਾਰ ਕਰਨ ਲਈ ਮੈਦਾਨ ਵਿੱਚ ਉੱਤਰ ਆਏ ਹਨ।

https://twitter.com/dreamgirlhema/status/1117289918194229248

ਧਰਮਿੰਦਰ ਦੀ ਪਤਨੀ ਹੇਮਾ, ਮਥੁਰਾ ਤੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਚੋਣ ਲੜ ਰਹੀ ਹੈ।ਚੋਣਾਂ ਵਿੱਚ ਲਾਹਾ ਲੈਣ ਲਈ ਹੇਮਾ ਮਾਲਿਨੀ ਖੇਤਾਂ 'ਚ ਕਣਕ ਵੱਢਣ ਤੋਂ ਲੈ ਕੇ ਆਮ ਲੋਕਾਂ ਵਿੱਚ ਜਾ ਕੇ ਨਲਕਾ ਵੀ ਗੇੜ ਚੁੱਕੀ ਹੈ। ਹੁਣ ਉਹ ਦਿੱਗਜ ਕਲਾਕਾਰ ਤੇ ਆਪਣੇ ਪਤੀ ਧਰਮਿੰਦਰ ਨੂੰ ਵੀ ਚੋਣ ਪਿੜ ਵਿੱਚ ਖਿੱਚ ਲਿਆਏ ਹਨ । ਇਸ ਮੌਕੇ ਉਨ੍ਹਾਂ ਹੇਮਾ ਮਾਲਿਨੀ ਵੱਲੋਂ ਚੋਣਾਂ ਦੇ ਮਾਹੌਲ ਦੌਰਾਨ ਖੇਤ ਵਿੱਚ ਜਾ ਕੇ ਮਜ਼ਦੂਰਾਂ ਨਾਲ ਕਣਕ ਵੱਢਣ ਬਾਰੇ ਵੀ ਦੱਸਿਆ।

https://www.youtube.com/watch?v=zFLY6Ep8gsk

ਜ਼ਿਕਰਯੋਗ ਹੈ ਕਿ ਮਥੁਰਾ ਵਿੱਚ ਤਕਰੀਬਨ 4.5 ਲੱਖ ਜੱਟ ਵੋਟਰ ਹਨ। ਮਥੁਰਾ ਚੋਣ ਮੈਦਾਨ ਵਿੱਚ ਧਰਮਿੰਦਰ ਨੂੰ ਉਤਾਰਨਾ ਬੀਜੇਪੀ ਲਈ ਲਾਹੇਵੰਦ ਹੋ ਸਕਦਾ ਹੈ। ਹੇਮਾ ਮਾਲਿਨੀ ਦੇ ਵਿਰੁੱਧ ਕਾਂਗਰਸ ਦੇ ਮਹੇਸ਼ ਪਾਠਕ ਅਤੇ ਆਰਐਲਡੀ ਦੇ ਕੁੰਵਰ ਨਰੇਂਦਰ ਸਿੰਘ ਹਨ।

Related Post