ਬਾਲੀਵੁੱਡ ਅਦਾਕਾਰ ਧਰਮਿੰਦਰ ਆਪਣੇ ਖੇਤਾਂ ‘ਚ ਇਸ ਤਰ੍ਹਾਂ ਦਿਨ ਰਾਤ ਕਰਦੇ ਹਨ ਰਖਵਾਲੀ, ਵੀਡੀਓ ਕੀਤਾ ਸਾਂਝਾ
Shaminder
July 11th 2020 03:38 PM
ਅਦਾਕਾਰ ਧਰਮਿੰਦਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ।ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੀ ਖੇਤਾਂ ‘ਚ ਚਲਾਉਣ ਵਾਲੀ ਸਪੈਸ਼ਲ ਗੱਡੀ ‘ਤੇ ਸਵਾਰ ਨਜ਼ਰ ਆ ਰਹੇ ਨੇ । ਇਸ ਗੱਡੀ ‘ਤੇ ਹੀ ਉਹ ਆਪਣੇ ਖੇਤਾਂ ‘ਚ ਗੇੜਾ ਮਾਰਦੇ ਹਨ । ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ।