ਕੀ ਧਰਮਿੰਦਰ ਦਿਓਲ ਨੇ ਸ਼ੋਸ਼ਲ ਮੀਡੀਆ ਤੋਂ ਕਰ ਲਈ ਤੌਬਾ ! ਪੋਸਟ ਕਰਕੇ ਕਿਹਾ ਹੁਣ ਨਹੀਂ ਕਰਾਗਾਂ ਪ੍ਰੇਸ਼ਾਨ

By  Aaseen Khan July 10th 2019 05:46 PM -- Updated: July 10th 2019 06:38 PM

ਬਾਲੀਵੁੱਡ ਦੇ ਹੀਮੈਨ ਧਰਮਿੰਦਰ ਦਿਓਲ ਸ਼ੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਧਰਮਿੰਦਰ ਆਪਣੇ ਖੁਸ਼ੀ ਅਤੇ ਗਮ ਦੇ ਪਲ ਅਕਸਰ ਹੀ ਫੈਨਸ ਨਾਲ ਸ਼ੋਸ਼ਲ ਮੀਡੀਆ 'ਤੇ ਸਾਂਝੇ ਕਰਦੇ ਰਹਿੰਦੇ ਹਨ। ਪਰ ਹੁਣ ਲੱਗਦਾ ਹੈ ਕਿ ਇਹ ਅੱਗੇ ਨਹੀਂ ਹੋਣ ਵਾਲਾ। ਜੀ ਹਾਂ ਹਾਲ ਹੀ ਵਿੱਚ ਧਰਮਿੰਦਰ ਨੇ ਆਪਣੇ ਟਵਿਟਰ ਹੈਂਡਲ 'ਤੇ ਇੱਕ ਅਜਿਹੀ ਪੋਸਟ ਕੀਤੀ ਹੈ, ਜਿਸ ਨੂੰ ਵੇਖ ਕੇ ਉਨ੍ਹਾਂ ਦੇ ਸਾਰੇ ਫੈਂਨਸ ਕਾਫ਼ੀ ਦੁਖੀ ਹਨ।

ਦਰਅਸਲ, ਧਰਮਿੰਦਰ ਨੇ ਆਪਣੇ ਟਵਿਟਰ ਹੈਂਡਲ 'ਤੇ ਇਮੋਸ਼ਨਲ ਟਵੀਟ ਕੀਤਾ ਹੈ।ਜਿਸ ਵਿੱਚ ਉਨ੍ਹਾਂ ਨੇ ਆਪਣੇ ਫੈਂਨਸ ਨੂੰ ਲੈ ਕੇ ਲਿਖਿਆ ਹੈ, 'ਦੋਸਤੋ, ਤੁਹਾਨੂੰ ਸਾਰਿਆਂ ਨੂੰ ਪਿਆਰ, ਮੈਂ ਇੱਕ ਛੋਟੇ ਜਿਹੇ ਗਲਤ ਕਮੈਂਟ ਤੋਂ ਵੀ ਹਰਟ ਹੋ ਜਾਂਦਾ ਹਾਂ। ਮੈਂ ਇੱਕ ਇਮੋਸ਼ਨਲ ਵਿਅਕਤੀ ਹਾਂ , ਇਸ ਲਈ ਹੁਣ ਮੈਂ ਤੁਹਾਨੂੰ ਕਦੇ ਵੀ ਤੰਗ ਨਹੀਂ ਕਰਾਂਗਾ।' ਧਰਮਿੰਦਰ ਦੇ ਇਸ ਟਵੀਟ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ ਕਿ ਉਹ ਸੋਸ਼ਲ ਮੀਡਿਆ ਨੂੰ ਅਲਵਿਦਾ ਕਹਿ ਸਕਦੇ ਹਨ।

Friends, love you all, I get hurt by a single small bad comment . I am an emotional person,So I won’t trouble you any more ? pic.twitter.com/MnAnPY1POM

— Dharmendra Deol (@aapkadharam) July 10, 2019

ਹੋਰ ਵੇਖੋ : ਜ਼ਿੰਦਗੀ ਤੋਂ ਹਾਰੇ ਬੈਠੇ ਲੋਕਾਂ ਨੂੰ ਮੁੜ ਖੜ੍ਹਾ ਕਰਦੀ ਹੈ ਦੇਬੀ ਮਖ਼ਸੂਪੁਰੀ ਦੀ ਇਹ ਕਵਿਤਾ, ਦੇਖੋ ਵੀਡੀਓ

ਧਰਮਿੰਦਰ ਦੇ ਪ੍ਰਸ਼ੰਸਕ ਇਸ ਨੂੰ ਲੈ ਕੇ ਉਹਨਾਂ ਨੂੰ ਕਾਫੀ ਅਪੀਲ ਕਰ ਰਹੇ ਹਨ ਅਤੇ ਗਲਤ ਕਮੈਂਟ ਲਈ ਮਾਫੀਆਂ ਵੀ ਮੰਗ ਰਹੇ ਹਨ। ਦੱਸ ਦਈਏ ਧਰਮਿੰਦਰ ਆਪਣਾ ਜ਼ਿਆਦਾਤਰ ਸਮਾਂ ਆਪਣੇ ਫਾਰਮ ਹਾਊਸ 'ਚ ਕੁਦਰਤ ਦੇ ਵਿਚ ਰਹਿ ਕੇ ਬਤੀਤ ਕਰ ਰਹੇ ਹਨ।ਪਿਛਲੇ ਕਈ ਦਿਨਾਂ ਤੋਂ ਉਹਨਾਂ ਨੇ ਕੋਈ ਪੋਸਟ ਸ਼ੋਸ਼ਲ ਮੀਡੀਆ 'ਤੇ ਨਹੀਂ ਕੀਤਾ ਸੀ ਹੁਣ ਇਸ ਦੀ ਵਜ੍ਹਾ ਵੀ ਸਾਫ਼ ਹੁੰਦੀ ਨਜ਼ਰ ਆ ਰਹੀ ਹੈ। ਉਹਨਾਂ ਦੇ ਇਸ ਫੈਂਸਲਾ ਨਾਲ ਪ੍ਰਸ਼ੰਸਕ ਵੀ ਨਿਰਾਸ਼ ਹੋ ਰਹੇ ਹਨ।

Related Post