ਨਿਸ਼ਾਨੇਬਾਜ਼ੀ ਦੀ ਪ੍ਰੈਕਟਿਸ ਕਰਦੇ ਵਿਖਾਈ ਦਿੱਤੇ ਅਦਾਕਾਰ ਧਰਮਿੰਦਰ, ਵੀਡੀਓ ਸਾਂਝਾ ਕਰਦੇ ਹੋਏ ਆਖੀ ਇਹ ਗੱਲ

By  Shaminder August 26th 2020 11:20 AM

ਅਦਾਕਾਰ ਧਰਮਿੰਦਰ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਵਾਰ ਮੁੜ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਨਿਸ਼ਾਨੇਬਾਜ਼ੀ ਦੀ ਪ੍ਰੈਕਟਿਸ ਕਰਦੇ ਹੋਏ ਵਿਖਾਈ ਦਿੱਤੇ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ‘ਦੋਸਤੋ ਬਰਸਾਤ ਨਹੀਂ ਹੁੰਦੀ ਤਾਂ ਡਰਾਈਵ ‘ਤੇ ਨਿਕਲ ਜਾਂਦਾ ਹਾਂ, ਪ੍ਰੈਕਟਿਸ ਕਰ ਲੈਂਦਾ ਹਾਂ, ਵਧੀਆ ਗੱਲ ਹੈ ਨਾਂ, ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਉਮਰ ‘ਚ ਵੀ ਪ੍ਰੈਕਟਿਸ ਕਰਦਾ ਹੈ।

https://www.instagram.com/p/CEVtw6Nnmm1/

ਜ਼ਿੰਦਗੀ ਇਹੀ ਹੈ ਮਰਦਾਂ ਵਾਂਗ ਜਿਓ’।ਦੱਸ ਦਈਏ ਕਿ ਅਦਾਕਾਰ ਧਰਮਿੰਦਰ ਲਗਾਤਾਰ ਆਪਣੇ ਇੰਸਟਾਗ੍ਰਾਮ ਅਤੇ ਟਵਿੱਟਰ ‘ਤੇ ਐਕਟਿਵ ਰਹਿੰਦੇ ਹਨ ਅਤੇ ਕੁਝ ਨਾਂ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਹਨ । ਬੀਤੇ ਦਿਨੀਂ ਉਨ੍ਹਾਂ ਨੇ ਆਪਣੇ ਫਾਰਮ ਹਾਊਸ ‘ਤੇ ਆਈ ਇੱਕ ਮੋਰਨੀ ਦੀ ਵੀਡੀਓ ਸਾਂਝੀ ਕੀਤੀ ਸੀ ।ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ।ਧਰਮਿੰਦਰ ਅਕਸਰ ਹੀ ਆਪਣੇ ਫਾਰਮ ਹਾਊਸ ਤੋਂ ਵੀਡੀਓਜ਼ ਸ਼ੇਅਰ ਕਰਦੇ ਨੇ । ਉਹ ਆਪਣੇ ਫਾਰਮ ਹਾਊਸ ‘ਚ ਖੇਤੀ ਕਰਦੇ ਨੇ । ਉਨ੍ਹਾਂ ਨੇ ਕਈ ਤਰ੍ਹਾਂ ਦੀਆਂ ਸਬਜ਼ੀਆਂ ਤੇ ਫਲ ਲਗਾਏ ਹੋਏ ਨੇ ।

https://www.instagram.com/p/CETTSx3nvRm/

ਬਾਲੀਵੁੱਡ ਦੇ ਦਿੱਗਜ ਐਕਟਰ ਧਰਮਿੰਦਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਏਨੀ ਦਿਨੀਂ ਆਪਣੇ ਫਾਰਮ ਹਾਊਸ ‘ਚ ਸਮਾਂ ਬਿਤਾ ਰਹੇ ਨੇ ।

Related Post