ਧਰਮਿੰਦਰ ਨੂੰ ਪਸੰਦ ਹਨ ਮੇਥੀ ਦੇ ਪਰੌਂਠੇ, ਇਸੇ ਲਈ ਉਗਾਈ ਸੀ ਫਾਰਮ ਹਾਉਸ 'ਤੇ ਮੇਥੀ, ਦੇਖੋ ਵੀਡਿਓ  

By  Rupinder Kaler February 25th 2019 03:32 PM

ਬਾਲੀਵੁੱਡ ਵਿੱਚ ਭਾਵੇਂ ਧਰਮਿੰਦਰ ਨੇ ਇੱਕ ਲੰਮਾ ਅਰਸਾ ਆਪਣੀ ਅਦਾਕਾਰੀ ਨਾਲ ਰਾਜ ਕੀਤਾ ਹੈ । ਪਰ ਧਰਮਿੰਦਰ ਦਿਖਾਵੇ ਦੀ ਇਸ ਦੁਨੀਆ ਤੋਂ ਕੋਹਾਂ ਦੂਰ ਹਨ । ਬਾਲੀਵੁੱਡ ਦੇ ਇਸ ਵੱਡੇ ਅਦਾਕਾਰ ਦੇ ਇਸ ਦਿਲ ਵਿੱਚ ਇੱਕ ਕਿਸਾਨ ਵੱਸਦਾ ਹੈ । ਜਿਸ ਦਾ ਅੰਦਾਜ਼ਾ ਉਹਨਾਂ ਵੱਲੋਂ ਸ਼ੇਅਰ ਕੀਤੀਆਂ ਵੀਡਿਓ ਤੋਂ ਲਗਾਇਆ ਜਾ ਸਕਦਾ ਹੈ । ਧਰਮਿੰਦਰ ਆਪਣਾ ਜ਼ਿਆਦਾ ਸਮਾਂ ਆਪਣੇ ਫਾਰਮ ਹਾਉਸ ਵਿੱਚ ਹੀ ਗੁਜ਼ਾਰਦੇ ਹਨ ।

https://www.instagram.com/p/BtGNxTHH6W1/

ਇੱਥੇ ਰਹਿ ਕੇ ਉਹ ਖੇਤੀ ਦੇ ਕੰਮ ਵਿੱਚ ਆਪਣੇ ਨੌਕਰਾਂ ਨਾਲ ਹੱਥ ਵਟਾਉਂਦੇ ਹਨ । ਧਰਮਿੰਦਰ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਮੇਥੀ ਸਾਫ ਕਰਦੇ ਹੋਏ ਦਿਖਾਈ ਦੇ ਰਹੇ ਹਨ । ਧਰਮਿੰਦਰ ਨੇ ਇਹ ਮੇਥੀ ਆਪਣੇ ਫਾਰਮ ਹਾਊਸ ਤੇ ਉਗਾਈ ਸੀ ਜਿਸ ਨੂੰ ਕਿ ਉਹ ਸੁਕਾ ਕੇ ਸਾਫ ਕਰ ਰਹੇ ਹਨ। ਧਰਮਮਿੰਦਰ ਇਸ ਮੇਥੀ ਨੂੰ ਇਸ ਲਈ ਸੁਕਾ ਰਹੇ ਹਨ ਤਾਂ ਜੋ ਇਸ ਦੀ ਵਰਤੋ ਉਸ ਸਮੇਂ ਵੀ ਕੀਤੀ ਜਾ ਸਕੇ ਜਦੋਂ ਇਸ ਦੀ ਖੇਤੀ ਦਾ ਮੌਸਮ ਨਹੀਂ ਹੁੰਦਾ ।

https://www.instagram.com/p/BsQ_64CneZZ/

ਧਰਮਿੰਦਰ ਮੁਤਾਬਿਕ ਉਹ ਇਸ ਮੇਥੀ ਦੇ ਪਰਂੌਠੇ ਬਣਾ ਕੇ ਖਾਣਗੇ । ਧਰਮਿੰਦਰ ਇਸ ਵੀਡਿਓ ਨੂੰ ਸ਼ੇਅਰ ਕਰਦੇ ਹੋਏ ਕਹਿੰਦੇ ਹਨ ਕਿ ਕੁਝ ਲੋਕ ਇਹ ਵੀਡਿਓ ਦੇਖਕੇ ਕਹਿਣਗੇ ਕਿ ਉਹ ਪਤਾ ਨਹੀ ਕੀ ਕੰਮ ਕਰਦੇ ਰਹਿੰਦੇ ਹਨ । ਪਰ ਉਹਨਾਂ ਨੂੰ ਇਹ ਕੰਮ ਕਰਕੇ ਖੁਸ਼ੀ ਮਿਲਦੀ ਹੈ ।

https://www.instagram.com/p/BuTBqWgnQIM/

ਇਸ ਵੀਡਿਓ ਨੂੰ ਧਰਮਿੰਦਰ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ  “He is knocking at my door ?, but I won’t let the old man ?? come in . Abhi tou mein jwaan hoon. Jinhen jwaab nehin de ska , un ke jwaab main Mera pyaar bhra PAIGAM ?”

Related Post