ਕੋਰੋਨਾ ਵਾਇਰਸ ਕਾਰਨ ਅਦਾਕਾਰ ਦਲੀਪ ਕੁਮਾਰ ਨੂੰ ਆਈਸੋਲੇਸ਼ਨ ‘ਚ ਰੱਖਿਆ ਗਿਆ, ਅਦਾਕਾਰ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

By  Shaminder March 17th 2020 01:30 PM

ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੇ ਅਦਾਕਾਰ ਦਲੀਪ ਕੁਮਾਰ ਵੀ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ । ਉਨ੍ਹਾਂ ਨੂੰ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ ।ਇਸ ਦੀ ਜਾਣਕਾਰੀ ਖੁਦ ਦਲੀਪ ਕੁਮਾਰ ਨੇ ਟਵੀਟ ਕਰਕੇ ਦਿੱਤੀ ਹੈ ਅਤੇ ਉਨ੍ਹਾਂ ਦਾ ਇਹ ਟਵੀਟ ਲਗਾਤਾਰ ਵਾਇਰਲ ਹੋ ਰਿਹਾ ਹੈ । ਦਲੀਪ ਕੁਮਾਰ ਨੇ ਦੱਸਿਆ ਕਿ “ਉੁਨ੍ਹਾਂ ਨੂੰ ਵਾਇਰਸ ਕਰਕੇ ਸਭ ਤੋਂ ਵੱਖ ਰੱਖਿਆ ਗਿਆ ਹੈ ।

ਹੋਰ ਵੇਖੋ:ਨਵਾਜ਼ੂਦੀਨ ਸਦੀਕੀ ਨੇ ਰਾਜੇਸ਼ ਖੰਨਾ, ਅਮਿਤਾਭ ਬੱਚਨ, ਦਲੀਪ ਕੁਮਾਰ ਨੂੰ ਵੀ ਛੱਡਿਆ ਪਿੱਛੇ, ਦਰਜ਼ ਹੋਣ ਵਾਲਾ ਹੈ ਇਹ ਨਵਾਂ ਰਿਕਾਰਡ

https://twitter.com/TheDilipKumar/status/1239617934319730688

ਸਾਇਰਾ ਇਹ ਸੁਨਿਸ਼ਚਿਤ ਕਰਨ ਦਾ ਅਜਿਹਾ ਕੋਈ ਵੀ ਮੌਕਾ ਨਹੀਂ ਛੱਡ ਰਹੀ ਕਿ ਕਿਤੇ ਮੈਨੂੰ ਕੋਈ ਇੰਫੈਕਸ਼ਨ ਨਾ ਹੋ ਗਿਆ ਹੋਵੇ”। ਇਸ ਤਰ੍ਹਾਂ ਦਲੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਅਤੇ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਸਾਇਰਾ ਬਾਨੋ ਉਨ੍ਹਾਂ ਦਾ ਪੂਰਾ iਖ਼ਆਲ ਰੱਖ ਰਹੀ ਹੈ ।

https://twitter.com/TheDilipKumar/status/1239620504492761088

ਦੱਸ ਦਈਏ ਕਿ ਦਿੱਗਜ ਅਦਾਕਾਰ ਦਲੀਪ ਕੁਮਾਰ ਸਾਹਿਬ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਹਨ । ਕੋਰੋਨਾ ਵਾਇਰਸ ਨੇ ਦੁਨੀਆ ਭਰ ‘ਚ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ ਅਤੇ ਹੁਣ ਤੱਕ ਕਈ ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਹਨ । ਚੀਨ ਤੋਂ ਆਏ ਇਸ ਵਾਇਰਸ ਨੇ ਲੋਕਾਂ ‘ਚ ਦਹਿਸ਼ਤ ਫੈਲਾ ਦਿੱਤੀ ਹੈ ਅਤੇ ਲੋਕਾਂ ਦੇ ਕੰਮ ਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ । ਇਸ ਦੇ ਨਾਲ ਹੀ ਮਨੋਰੰਜਨ ਜਗਤ ਵੀ ਪ੍ਰਭਾਵਿਤ ਹੋਇਆ ਹੈ ।

 

Related Post