ਅਦਾਕਾਰ ਗੌਤਮ ਗੁਲਾਟੀ ਪਾਏ ਗਏ ਕੋਰੋਨਾ ਪੌਜ਼ੇਟਿਵ, ਸੋਸ਼ਲ ਮੀਡੀਆ ਤੇ ਦਿੱਤੀ ਜਾਣਕਾਰੀ

By  Rupinder Kaler December 31st 2020 05:31 PM

ਅਦਾਕਾਰ ਗੌਤਮ ਗੁਲਾਟੀ ਕੋਰੋਨਾ ਪੌਜ਼ੇਟਿਵ ਹੋ ਗਏ ਹਨ । ਜਿਸ ਦੀ ਜਾਣਕਾਰੀ ਉਹਨਾਂ ਨੇ ਖ਼ੁਦ ਆਪਣੇ ਇੰਸਟਾਗ੍ਰਾਮ ਤੇ ਪੋਸਟ ਪਾ ਕੇ ਦਿੱਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗੌਤਮ ਗੁਲਾਟੀ ਏਨੀਂ ਦਿਨੀਂ ਬਰਤਾਨੀਆ ਵਿੱਚ ਹੈ। ਕੋਰੋਨਾ ਪੌਜ਼ੇਟਿਵ ਪਾਏ ਜਾਣ ਤੋਂ ਬਾਅਦ ਗੌਤਮ ਗੁਲਾਟੀ ਨੇ ਆਪਣੇ ਆਪ ਨੂੰ ਆਇਸੋਲੇਟ ਕਰ ਲਿਆ ਹੈ।

ਹੋਰ ਪੜ੍ਹੋ :

ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋਇਆ ਅਦਾਕਾਰਾ ਰੀਆ ਚੱਕਰਵਰਤੀ ਦਾ ਪਰਿਵਾਰ

ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ਦਾ ਹੋਵੇਗਾ ਵਰਲਡ ਪ੍ਰੀਮੀਅਰ

ਗੌਤਮ ਗੁਲਾਟੀ ਨੇ ਇੰਸਟਾਗ੍ਰਾਮ 'ਤੇ ਇੱਕ ਫੋਟੋ ਵੀ ਪੋਸਟ ਕੀਤੀ ਹੈ। ਫੋਟੋ ਵਿੱਚ ਉਹ ਬਿਸਤਰੇ 'ਤੇ ਪਏ ਨਜ਼ਰ ਆ ਰਿਹਾ ਹੈ ਪਰ ਇਸ 'ਚ ਉਸ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ। ਫੋਟੋ ਵਿੱਚ ਉਸਦਾ ਇੱਕ ਹੱਥ ਦਿਖਾਈ ਦੇ ਰਿਹਾ ਹੈ। ਗੌਤਮ ਨੇ ਫੋਟੋ ਦੇ ਕੈਪਸ਼ਨ ਵਿੱਚ ਲਿਖਿਆ: "ਕੋਵਿਡ-19 ਨਿਚੋੜ ਲੈਂਦਾ ਹੈ।"

ਇਸ ਖ਼ਬਰ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ 33 ਸਾਲਾ ਗੌਤਮ ਗੁਲਾਟੀ ਨੇ ਬਿੱਗ ਬੌਸ ਦੇ ਸੀਜ਼ਨ 8 ਜਿੱਤਿਆ ਸੀ। 2020 ਵਿਚ, ਗੌਤਮ ਨੇ ਸ਼ਹਿਨਾਜ਼ ਗਿੱਲ ਦੇ ਵਿਆਹ 'ਤੇ ਆਧਾਰਤ ਸ਼ੋਅ ਮੁਝਸੇ ਸ਼ਾਦੀ ਕਰੋਗੇ ਦੀ ਮੇਜ਼ਬਾਨੀ ਕੀਤੀ।

Related Post