ਅਦਾਕਾਰ ਗੌਰਵ ਚੋਪੜਾ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ, 10 ਦਿਨ ਪਹਿਲਾਂ ਹੀ ਮਾਂ ਦੀ ਹੋਈ ਸੀ ਮੌਤ

By  Shaminder September 1st 2020 11:10 AM

ਗੌਰਵ ਚੋਪੜਾ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ । ਕੁਝ ਦਿਨ ਪਹਿਲਾਂ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋਇਆ ਸੀ ਅਤੇ ਹੁਣ ਉਨ੍ਹਾਂ ਦੇ ਪਿਤਾ ਦਾ ਸਾਇਆ ਵੀ ਉਨ੍ਹਾਂ ਦੇ ਸਿਰ ਤੋਂ ਉੱਠ ਚੁੱਕਿਆ ਹੈ । ਇਸ ਬਾਰੇ ਇੱਕ ਪੋਸਟ ਸਾਂਝੀ ਕਰਦੇ ਹੋਏ ਅਦਾਕਾਰ ਨੇ ਜਾਣਕਾਰੀ ਦਿੱਤੀ ਹੈ ।ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਦੇ ਪਿਤਾ ਕੋਰੋਨਾ ਵਾਇਰਸ ਸੰਕ੍ਰਮਿਤ ਸੀ ਤੇ ਦਿੱਲੀ ਹਸਪਤਾਲ 'ਚ ਇਨ੍ਹਾਂ ਦਾ ਇਲਾਜ ਚਲ ਰਿਹਾ ਸੀ। ਇਸ ਤੋਂ ਪਹਿਲਾਂ ਅਦਾਕਾਰ ਦੀ ਮਾਂ ਦੀ ਮੌਤ ਹੋ ਗਈ ਸੀ ਜੋ ਕੈਂਸਰ ਨਾਲ ਲੜ ਰਹੀ ਸੀ। ਰਿਪੋਰਟ ਮੁਤਾਬਕ ਉਨ੍ਹਾਂ ਦੇ ਮਾਤਾ-ਪਿਤਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਪਾਏ ਗਏ ਸੀ।

https://www.instagram.com/p/CEjX8OinNH-/

ਅਦਾਕਾਰ ਨੇ ਇੰਸਟਾਗ੍ਰਾਮ 'ਤੇ ਆਪਣੇ ਪਿਤਾ ਦੀ ਫੋਟੋ ਨਾਲ ਇਮੋਸ਼ਨਲ ਨੋਟ ਜਾਰੀ ਕੀਤਾ ਹੈ ਤੇ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪੋਸਟ 'ਤੇ ਆਪਣੇ ਪਿਤਾ ਨੂੰ ਯਾਦ ਕੀਤਾ ਹੈ ਤੇ ਦੁੱਖ ਪ੍ਰਗਟਾਇਆ ਹੈ ਕਿ ਸਿਰਫ਼ ਦਿਨਾਂ ਅੰਦਰ ਉਨ੍ਹਾਂ ਦੇ ਮਾਤਾ-ਪਿਤਾ ਚਲੇ ਗਏ। ਇਸ ਤੋਂ ਪਹਿਲਾਂ ਉਨ੍ਹਾਂ ਨੇ 20 ਅਗਸਤ ਨੂੰ ਆਪਣੀ ਮਾਂ ਨੂੰ ਲੈ ਕੇ ਇਕ ਪੋਸਟ ਕੀਤਾ ਸੀ।

https://www.instagram.com/p/CEHlFHtH6e2/

ਗੌਰਵ ਨੇ ਪਿਤਾ ਦੀ ਫੋਟੋ ਸ਼ੇਅਰ ਕਰ ਕੇ ਲਿਖਿਆ-ਸ੍ਰੀ ਸਵਤੰਤਰ ਚੋਪੜਾ...ਮੇਰੇ ਹੀਰੋ, ਮੇਰੇ ਆਈਡਲ, ਮੇਰੀ ਪ੍ਰੇਰਨਾ। ਅਦਾਕਾਰ ਨੇ ਆਪਣੇ ਪੋਸਟ 'ਚ ਪਿਤਾ ਨੂੰ ਸਪੈਸ਼ਲ ਦੱਸਿਆ ਹੈ ਤੇ ਨਾਲ ਹੀ ਇਹ ਵੀ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਜੀਵਨ 'ਚ ਉਨ੍ਹਾਂ ਦੀ ਖਾਸ ਭੂਮਿਕਾ ਸੀ।

https://www.instagram.com/p/CDWWu3HnxYI/

ਗੌਰਵ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਹੋਣਾ ਮੇਰੇ ਲਈ ਵਰਦਾਨ ਦੇ ਸਾਮਾਨ ਹੈ। ਦੂਜੇ ਪਾਸੇ ਆਪਣੇ ਨੋਟ ਦੇ ਆਖਰੀ 'ਚ ਗੌਰਵ ਨੇ ਲਿਖਿਆ..ਮੇਰੀ ਮਾਂ ਨੇ ਸਾਨੂੰ 19 ਤਾਰੀਕ ਨੂੰ ਅਲਵਿਦਾ ਕਿਹਾ ਤੇ ਪਿਤਾ ਨੇ 29 ਨੂੰ। 10 ਦਿਨਾਂ 'ਚ ਦੋਵੇਂ ਚਲੇ ਗਏ। ਇਕ ਖਾਲੀਪਨ ਜ਼ਿੰਦਗੀ 'ਚ ਆ ਗਿਆ ਹੈ ਜੋ ਕਦੀ ਨਹੀਂ ਭਰਨ ਵਾਲਾ'।

Related Post