ਇਸ ਨੂੰ ਕਹਿੰਦੇ ਹਨ ਕਿਸਮਤ ਦੀ ਖੇਡ, ਬਾਲੀਵੁੱਡ ਦੀਆਂ ਫ਼ਿਲਮਾਂ 'ਚ ਵੱਡੇ ਰੋਲ ਕਰਨ ਵਾਲਾ ਸਵੀ ਸਿੱਧੂ ਕਰ ਰਿਹਾ ਹੈ ਸਿਕਓਰਿਟੀ ਗਾਰਡ ਦੀ ਨੌਕਰੀ 

By  Rupinder Kaler March 19th 2019 05:51 PM

ਬਾਲੀਵੁੱਡ ਫ਼ਿਲਮ 'ਪਟਿਆਲਾ ਹਾਊਸ' ਤੇ 'ਬੇਵਕੂਫੀਆਂ' ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਵੀ ਸਿੱਧੂ ਅੱਜ ਬਦਹਾਲੀ ਦੀ ਜ਼ਿੰਦਗੀ ਜਿਊ ਰਿਹਾ ਹੈ । ਸਮੇਂ ਦੀ ਮਾਰ ਹੇਠ ਆਏ ਸਵੀ ਸਿੱਧੂ ਏਨੀਂ ਦਿਨੀਂ ਸਿਕਓਰਿਟੀ ਗਾਰਡ ਦਾ ਕੰਮ ਕਰ ਰਿਹਾ ਹੈ । ਸਵੀ ਸਿੱਧੂ ਦੇ ਫ਼ਿਲਮੀ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਅਨੁਰਾਗ ਦੀ ਫ਼ਿਲਮ 'ਪੰਜ' 'ਚ ਵੀ ਕੰਮ ਕੀਤਾ ਸੀ ਪਰ ਇਹ ਫ਼ਿਲਮ ਰਿਲੀਜ਼ ਨਹੀਂ ਹੋ ਸਕੀ ।

savi_sidhu_ savi_sidhu_

ਇਸ ਤੋਂ ਬਾਅਦ ਉਹਨਾਂ ਨੇ 'ਬਲੈਕ ਫ੍ਰਾਈਡੇ' 'ਚ ਕੰਮ ਕੀਤਾ। ਉਹਨਾਂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹ ਲਖਨਊ ਤੋਂ ਸਕੂਲ ਦੀ ਪੜਾਈ ਕਰਕੇ ਚੰਡੀਗੜ੍ਹ ਆ ਵੱਸੇ ਸਨ । ਸਵੀ ਸਿੱਧੂ ਨੂੰ  ਗ੍ਰੈਜੂਏਸ਼ਨ ਕਰਦੇ ਹੋਏ ਮਾਡਲਿੰਗ ਦੇ ਆਫਰ ਆਉਣੇ ਸ਼ੁਰੂ ਹੋ ਗਏ ਸਨ । ਪਰ ਬਾਅਦ ਵਿੱਚ ਉਹਨਾਂ ਨੇ ਲਖਨਊ ਤੋਂ ਲਾਅ ਦੀ ਪੜ੍ਹਾਈ ਕੀਤੀ ਤੇ ਨਾਲ-ਨਾਲ ਥਿਏਟਰ 'ਚ ਵੀ ਐਕਟਿਵ ਰਹੇ ।

savi_sidhu_ savi_sidhu_

ਇਸ ਤੋਂ ਬਾਅਦ ਬਾਲੀਵੁੱਡ ਵਿੱਚ ਕਦਮ ਰੱਖਿਆ ਤਾਂ ਉਹਨਾਂ ਨੂੰ ਕੰਮ ਮਿਲਣਾ ਸ਼ੁਰੂ ਹੋ ਗਿਆ । ਪਰ ਇਸ ਸਭ ਦੇ ਚਲਦੇ ਉਹਨਾਂ ਦੀ ਸਿਹਤ ਵਿਗੜਣੀ ਸ਼ੁਰੂ ਹੋ ਗਈ ਤੇ ਇਸ ਦੇ ਨਾਲ ਹੀ ਉਹਨਾਂ ਨੂੰ ਕੰਮ ਮਿਲਣਾ ਵੀ ਬੰਦ ਹੋ ਗਿਆ । ਪਰ ਸਵੀ ਸਿੱਧੂ ਤੇ ਸਭ ਤੋਂ ਬੁਰਾ ਵਕਤ ਉਦੋਂ ਆਇਆ ਜਦੋਂ ਉਹਨਾਂ ਦੀ ਪਤਨੀ ਦੀ ਮੌਤ ਹੋ ਗਈ ।

savi_sidhu_ savi_sidhu_

ਇਸ ਤੋਂ ਬਾਅਦ ਮਾਂ-ਪਿਓ ਤੇ ਸਹੁਰਾ-ਸੱਸ ਕੋਈ ਵੀ ਨਹੀਂ ਰਹੇ। ਪੂਰੀ ਤਰ੍ਹਾਂ ਇਕੱਲੇ ਹੋਏ ਸਵੀ ਹੁਣ 12 ਘੰਟੇ ਸਿਕਓਰਿਟੀ ਗਾਰਡ ਦੀ ਸ਼ਿਫਟ ਕਰਦੇ ਹਨ। ਸਵੀ ਨੇ ਦੱਸਿਆ ਕਿ ਹਾਲ ਅਜਿਹੇ ਸਨ ਕਿ ਕਿਸੇ ਡਾਇਰੈਕਟਰ-ਪ੍ਰੋਡਿਊਸਰ ਨੂੰ ਮਿਲਣ ਜਾਣ ਲਈ ਵੀ ਉਨ੍ਹਾਂ ਕੋਲ ਪੈਸੇ ਨਹੀਂ ਹਨ।

Related Post