ਅਦਾਕਾਰ ਗੁਰਪ੍ਰੀਤ ਘੁੱਗੀ ਵੀ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ

By  Rupinder Kaler August 27th 2019 11:24 AM

ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਕਈ ਸਿਤਾਰੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆ ਕੇ ਕੰਮ ਕਰ ਰਹੇ ਹਨ । ਜਿਹੜੇ ਫ਼ਿਲਮੀ ਸਿਤਾਰੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਨ, ਉਹਨਾਂ ਦੀ ਲਿਸਟ ਵਿੱਚ ਹੁਣ ਗੁਰਪ੍ਰੀਤ ਸਿੰਘ ਘੁੱਗੀ ਦਾ ਨਾਂਅ ਵੀ ਜੁੜ ਗਿਆ ਹੈ । ਗੁਰਪ੍ਰੀਤ ਘੁੱਗੀ ਯੂਨਾਈਟਿਡ ਸਿੱਖ ਨਾਂਅ ਦੀ ਸੰਸਥਾ ਨਾਲ ਮਿਲਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਰਹੇ ਹਨ, ਤੇ ਉਹਨਾਂ ਲੋਕਾਂ ਤੱਕ ਮਦਦ ਪਹੁੰਚਾ ਰਹੇ ਹਨ ਜਿਹੜੇ ਕਈ ਦਿਨਾਂ ਤੋਂ ਹੜ੍ਹ ਦੇ ਪਾਣੀ ਵਿੱਚ ਫਸੇ ਹਨ ।

https://www.instagram.com/p/B1p5PAAgsaR/

ਇਹ ਟੀਮ ਇਹਨਾਂ ਲੋਕਾਂ ਤੱਕ ਖਾਣ ਵਾਲਾ ਸਮਾਨ ਤੇ ਡਾਕਟਰੀ ਸਹੂਲਤਾਂ ਪਹੁੰਚਾ ਰਹੀ ਹੈ, ਤਾਂ ਜੋ ਹੜ੍ਹ ਦੀ ਮਾਰ ਹੇਠ ਆਏ ਇਹ ਲੋਕ ਕੁਝ ਰਾਹਤ ਮਹਿਸੂਸ ਕਰ ਸਕਣ । ਗੁਰਪ੍ਰੀਤ ਘੁੱਗੀ ਨੇ ਉਸ ਟੀਮ ਦੀਆਂ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ, ਜਿਹੜੀ ਇਸ ਕੰਮ ਵਿੱਚ ਲੱਗੀ ਹੋਈ ਹੈ । ਘੁੱਗੀ ਨੇ ਇਹਨਾਂ ਤਸਵੀਰਾਂ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ ਕਿ ‘ਉਹਨਾਂ ਨੂੰ ਇਸ ਟੀਮ ਨਾਲ ਕੰਮ ਕਰਕੇ ਬਹੁਤ ਸਕੂਨ ਮਿਲਿਆ ਹੈ ।’

https://www.instagram.com/p/B1luwUAAKv1/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ, ਗਾਇਕ ਤੇ ਅਦਾਕਾਰ ਤਰਸੇਮ ਜੱਸੜ ਵੀ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਲਗਾਤਾਰ ਕੰਮ ਕਰ ਰਹੇ ਹਨ ।

https://www.instagram.com/p/B1kwT6-gLYJ/

Related Post