ਪੰਜਾਬੀ ਮਾਂ ਬੋਲੀ 'ਤੇ ਅਦਾਕਾਰ ਜੋਬਨਪ੍ਰੀਤ ਨੇ ਕੁਝ ਇਸ ਤਰ੍ਹਾਂ ਸਾਂਝੇ ਕੀਤੇ ਵਿਚਾਰ,ਪੰਜਾਬੀਆਂ ਨੂੰ ਦਿੱਤਾ ਖ਼ਾਸ ਸੁਨੇਹਾ

By  Shaminder September 27th 2019 02:21 PM

ਪੰਜਾਬ 'ਚ ਏਨੀਂ ਦਿਨੀਂ ਮਾਂ ਬੋਲੀ ਪੰਜਾਬੀ ਦੀ ਅਹਿਮੀਅਤ ਨੂੰ ਲੈ ਕੇ ਖੂਬ ਚਰਚਾ ਹੋ ਰਹੀ ਹੈ । ਹਰ ਕੋਈ ਪੰਜਾਬੀ ਮਾਂ ਬੋਲੀ ਤੇ ਆਪੋ ਆਪਣੇ ਵਿਚਾਰ ਰੱਖ ਰਿਹਾ ਹੈ । ਅਦਾਕਾਰ ਜੋਬਨਪ੍ਰੀਤ ਨੇ ਵੀ ਪੰਜਾਬੀ ਮਾਂ ਬੋਲੀ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਆਪਸੀ ਭਾਈਚਾਰੇ ਅਤੇ ਸਾਂਝੀਵਾਲਤਾ ਨੂੰ ਬਣਾਏ ਰੱਖਣ ਦਾ ਸੁਨੇਹਾ ਵੀ ਦਿੱਤਾ ਹੈ ।"ਪੰਜਾਬੀ ਬੋਲੀ ਸਾਡੀ ਮਾਂ ਬੋਲੀ ਆ ..ਇਸਨੂੰ ਸਾਨੂੰ ਲਾਗੂ ਕਰਨ ਦੀ ਲੋੜ ਨੀ , ਇਹ ਤਾਂ ਸਾਡੇ ਖ਼ੂਨ ਵਿੱਚ ਆ । ਅਸੀਂ ਆਪਣੀ ਮਾਂ ਨੂੰ ਕਿਵੇਂ ਛੱਡ ਜਾਂ ਭੁੱਲ ਸਕਦੇ ਆ , ਕਦੇ ਵੀ ਨੀ ।

ਹੋਰ ਵੇਖੋ:ਭਾਰਤੀ ਫੌਜ ਦੇ ਜਵਾਨਾਂ ਨੇ ਅਦਾਕਾਰ ਜੋਬਨਪ੍ਰੀਤ ਦੀ ਕੁਝ ਇਸ ਤਰ੍ਹਾਂ ਕੀਤੀ ਤਾਰੀਫ

https://www.instagram.com/p/B252yqwldBY/

ਅਸੀਂ ਸਾਰੇ ਪੰਜਾਬੀ ਆ ਤੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਆ ਸਾਨੂੰ ਸਾਰਿਆ ਨੂੰ ਆਪਸੀ ਭਾਈਚਾਰੇ ਤੇ ਸਨਮਾਨ ਨਾਲ ਰਹਿਣਾ ਚਾਹੀਦਾ ।

ਮੈਨੂੰ ਕਦੇ ਨੀ ਕੋਈ ਬਦਲ ਨੀ ਸਕਦਾ ਮੈ ਪੰਜਾਬੀ ਆ ਤੇ ਆਖਰੀ ਸ਼ਾਹ ਤੱਕ ਪੰਜਾਬੀ ਰਹਿਣਾ ਤੇ ਤੁਸੀਂ ਵੀ ਸਾਰੇ ਪੰਜਾਬੀ ਓ ਥੋਨੂੰ ਵੀ ਕੋਈ ਕਦੇ ਨੀ ਬਦਲ ਸਕਦਾ । ਫਿਰ ਕਿਉ ਨਾ ਨਫ਼ਰਤ ਦੀ ਥਾਂ ਖੁਸ਼ੀਆਂ ਵੰਡੀਏ ।

https://www.instagram.com/p/B20keNGlemQ/

ਪੀਟੀਸੀ ਪੰਜਾਬੀ ਵੀ ਸਭ ਨੂੰ ਇਹੀ ਅਪੀਲ ਕਰਦਾ ਹੈ ਕਿ ਪੰਜਾਬ ਅਤੇ ਪੰਜਾਬੀਅਤ ਨੂੰ ਹੁਲਾਰਾ ਦੇਣ ਲਈ ਸਭ ਨੂੰ ਹੰਭਲਾ ਮਾਰਨਾ ਚਾਹੀਦਾ ਹੈ ਅਤੇ ਆਪਸੀ ਭਾਈਚਾਰੇ ਨੂੰ ਬਰਕਰਾਰ ਰੱਖਿਆ ਜਾਵੇ ਤਾਂ ਕਿ ਅਮਨ ਸ਼ਾਂਤੀ ਬਣੀ ਰਹੇ ।

Related Post