ਐਮੀ ਵਿਰਕ ਦੀਆਂ ਫ਼ਿਲਮਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਅਦਾਕਾਰ ਕਾਕਾ ਕੌਤਕੀ ਨੇ ਦਿੱਤਾ ਜਵਾਬ

By  Rupinder Kaler August 25th 2021 11:09 AM -- Updated: August 25th 2021 11:12 AM

ਐਮੀ ਵਿਰਕ (ammy virk)  ਦੀ ਫ਼ਿਲਮ ‘ਪਵਾੜਾ’ ਬਾਕਸ ਆਫ਼ਿਸ ਤੇ ਚੰਗੀ ਕਮਾਈ ਕਰ ਰਹੀ ਹੈ । ਪਰ ਇਸ ਦੇ ਬਾਵਜੂਦ ਕੁਝ ਕੁ ਲੋਕ ਐਮੀ ਵਿਰਕ ਦੀਆਂ ਫ਼ਿਲਮਾਂ ਦਾ ਇਸ ਲਈ ਵਿਰੋਧ ਕਰ ਰਹੇ ਹਨ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ  ਐਮੀ ਵਿਰਕ ਉਹਨਾਂ ਕੰਪਨੀਆਂ ਨਾਲ ਕੰਮ ਕਰ ਰਿਹਾ ਹੈ । ਜਿਹੜੀਆਂ ਕਿਸਾਨ ਵਿਰੋਧੀ ਗਤਵਿਧੀਆਂ ਨੂੰ ਹਵਾ ਦਿੰਦੀਆਂ ਹਨ । ਪਰ ਇਸ ਸਭ ਦੇ ਚਲਦੇ ਬਹੁਤ ਸਾਰੇ ਲੋਕ ਐਮੀ ਵਿਰਕ (ammy virk) ਦਾ ਸਮਰਥਨ ਵੀ ਕਰ ਰਹੇ ਹਨ । ਹਾਲ ਹੀ ਵਿੱਚ ਅਦਾਕਾਰ ਕਾਕਾ ਕੌਤਕੀ (kaka kautki) ਨੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਹੈ । ਜਿਸ ਵਿੱਚ ਉਹਨਾਂ ਐਮੀ ਵਿਰਕ (ammy virk) ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ । ਕਾਕਾ ਕੌਤਕੀ ਦਾ ਕਹਿਣਾ ਹੈ ਕਿ ਐਮੀ ਵਿਰਕ ਦਿਲ ਤੋਂ ਕਿਸਾਨ ਹੈ ।

ammy virk and sargun mehta new song Qisamt 2 title track Pic Courtesy: Instagram

ਹੋਰ ਪੜ੍ਹੋ :

ਸੋਨੂੰ ਸੂਦ ਤੋਂ ਪ੍ਰਸ਼ੰਸਕ ਨੇ ਮੰਗਿਆ ਇੱਕ ਕਰੋੜ ਰੁਪਿਆ, ਮਿਲਿਆ ਇਹ ਜਵਾਬ

Pic Courtesy: Instagram

ਉਹ ਲਗਾਤਾਰ ਕਿਸਾਨੀ ਸੰਘਰਸ਼ ਦਾ ਸਮਰਥਨ ਕਰਦਾ ਆ ਰਿਹਾ ਹੈ । ਕਾਕਾ ਕੌਤਕੀ ਨੇ ਆਪਣੇ ਇੰਸਟਾਗ੍ਰਾਮ ਤੇ ਐਮੀ ਵਿਰਕ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ‘ਅਸੀਂ ਪੰਜਾਬੀ ਬਹੁਤ ' ਉੱਪ-ਭਾਵੁਕ ' ਕਿਸਮ ਦੇ ਲੋਕ ਹਾਂ। ਐਮੀ ਵਿਰਕ ਵੀ ਪੰਜਾਬੀ ਹੈ ਅਤੇ ਉਪ - ਭਾਵੁਕ ਵੀ। ਤਦੇ ਜਦ ਪੁਲਵਾਮਾ ਅਟੈਕ ਹੁੰਦਾ ਹੈ, ਉਹ ਨਾਲ ਦੀ ਨਾਲ 10 ਲੱਖ ਰੁਪਏ ਮਦਦ ਦੇਣ ਦੀ ਘੋਸ਼ਣਾ ਕਰ ਦਿੰਦਾ ਹੈ। ਜਦ ਉਹਨੂੰ ਨੈੱਟ ਤੇ ਇੱਕ ਵੀਡੀਓ ਮਿਲਦੀ ਹੈ, ਜਿਸ ਵਿੱਚ ਇੱਕ ਗਰੀਬ ਕਿਸਾਨ ਦੀ ਚਾਰੇ ਕਿੱਲੇ ਖੜੀ ਕਣਕ ਸੜਨ ਦਾ ਦ੍ਰਿਸ਼ ਦੇਖਕੇ ਵਿਚਲਿਤ ਹੋ ਜਾਂਦਾ ਤੇ ਆਵਦੇ ਬੰਦੇ ਉਸ (ammy virk) ਕਿਸਾਨ ਕੋਲ ਘੱਲ ਕੇ ਚੈਕ ਭੇਜ ਦਿੰਦਾ ਹੈ। ( ਉਪਰੋਕਤ ਦੋਂਵੇ ਘਟਨਾਵਾਂ ਦਾ ਮੈਂ ਚਸ਼ਮਦੀਦ ਹਾਂ, ਕਿਉਂ ਜੋ ਉਸ ਵਕਤ ਅਸੀਂ ਇਕਠੇ ਇੱਕ ਫਿਲਮ ਕਰ ਰਹੇ ਸੀ , ਨਿੱਕਾ ਜ਼ੈਲਦਾਰ 3) ਹੁਣ ਆਉਂਦੀ ਹੈ ਕਿਸਾਨ ਮੋਰਚੇ ਦੀ ਗੱਲ।

Pic Courtesy: Instagram

ਅਸੀਂ ਨਵੰਬਰ 2020 ਚ ਫਿਲਮ ਸੌਕਣ ਸੌਕਣੇ ਦੀ ਸ਼ੂਟਿੰਗ ਕਰ ਰਹੇ ਸਾਂ, ਫਿਲਮ ਦਾ 5 ਕੁ ਦਿਨਾਂ ਦਾ ਕੰਮ ਬਾਕੀ ਪਿਆ ਸੀ, ਜਦੋਂ ਮੋਰਚਾ ਲੱਗਿਆ। ਐਮੀ ਨੂੰ ਜੁਆਕਾਂ ਵਾਂਗੂੰ ਚਾਅ ਚੜ੍ਹਿਆ ਹੋਇਆ , ਸਾਰਾ ਦਿਨ ਫੋਨ ਤੋਂ ਅੱਖ ਨੀ ਪੱਟੀ, ਪਲ ਪਲ ਮੰਗਰੋਂ ਕਿਹਾ ਕਰੇ, " ਬਾਈ..! ਤੋੜਤਾ ਬਾਡਰ ਆਪਣੇ ਆਲੇਆਂ ਨੇ....! ਝੋਟੇ ਹਰਿਆਣਾ ਪਾਰ ਕਰਗੇ।" ਫੇਰ ਫਿਲਮ ਲੇਖਕ ਬਾਈ ਅੰਬਰਦੀਪ ਸਿੰਘ ਅਤੇ ਫਿਲਮ ਡਾਇਰੈਕਟਰ ਬਾਈ ਅਮਰਜੀਤ ਸਾਰੋਂ ਨੂੰ ਕਹਿਣ ਲੱਗਾ, "ਬਾਈ ਮੈਂ ਆਕੇ ਡਬਲ ਸ਼ਿਫਟ ਚ ਫਿਲਮ ਨਬੇੜ ਦੇਊਂ , ਪਰ ਕਲ੍ਹ ਨੂੰ ਮੋਰਚੇ ਤੇ ਪਹੁੰਚਣਾ"। ਮਤਲਬ ਜਿਵੇਂ ਵਿਆਹੁਲੇ ਮੁੰਡੇ ਨੂੰ ਚਾਅ ਚੜ੍ਹਿਆ ਹੁੰਦਾ, ਉਂਵੇ ਨਚਦਾ ਫਿਰੇ। ਹੁਣ ਕੁਛ ਲੋਕ ਵਿਰੋਧ ਕਰ ਰਹੇ ਹਨ ਕੇ ਐਮੀ ਬਾਲੀਵੁੱਡ ਚ ਕੰਮ ਕਿਉਂ ਕਰ ਰਿਹਾ ? ਗ਼ੲੲ ਨੲਟਾੋਰਕ ਨਾਲ ਫਿਲਮਾਂ ਕਿਉਂ ਕਰ ਰਿਹਾ ? ਪਿੱਛੇ ਜਿਹੇ ਇੱਕ ਗੀਤ ਆਇਆ ਸੀ, ਫਿਲਹਾਲ 2 ਓਹਦਾ ਵੀ ਵਿਰੋਧ ਹੋਇਆ।

feature image of ammy virk and sonam bajwa puadda new released date Pic Courtesy: Instagram

ਪੁਆੜਾ ਫਿਲਮ ਦਾ ਵੀ ਇਸੇ ਰੁਝਾਨ ਚ ਵਿਰੋਧ ਹੋਇਆ। ਤੁਹਾਡੇ ਯਾਦ ਹੈ..? ਜਦੋਂ ਪੰਜਾਬ ਚ ਜੀਓ ਨੇ ਸਿਮ ਫ੍ਰੀ ਕੀਤੇ ਐ, ਤਾਂ ਲਗਭਗ ਹਰੇਕ ਘਰੇ ਜੀਉ ਦਾ ਸਿਮ ਸੀ। ਇਸ ਹਿਸਾਬ ਨਾਲ ਤਾਂ ਸਾਰੇ ਹੀ ਦੋਸ਼ੀ ਹੋਏ ਫੇਰ..! ਫਿਲਮ ਦਾ ਕਾਰੋਬਾਰ ਬੜਾ ਪੇਚੀਦਾ ਅਤੇ ਗੁੰਝਲਦਾਰ ਹੁੰਦਾ, ਫਿਲਮ ਸਾਈਨ ਕਰਨ ਵੇਲੇ ਕਰਾਰ ਕੀਤੇ ਜਾਂਦੇ ਹਨ, ਤੁਸੀਂ ਮੁੱਕਰ ਨਹੀਂ ਸਕਦੇ। ਐਮੀ (ammy virk) ਓਦੋਂ ਕਿਵੇ ਸੋਚ ਲੈਂਦਾ , ਕੇ ਜ਼ੲੲ ਨੲਟਾੋਰਕ ਅੱਜ ਤੋਂ 6 ਮਹੀਨਿਆਂ ਬਾਅਦ ਕੀ ਸਟੈਂਡ ਲਵੇਗਾ..? ਮੋਰਚੇ ਵੇਲੇ ਰਿਲਾਇੰਸ ਅਤੇ ਜ਼ੲੲ ਨੲਟਾੋਰਕ ਦਾ ਵਿਰੋਧ ਹੋਇਆ, ਪੰਜਾਬੀਆਂ ਨੇ ਸਿਮ ਪੋਰਟ ਕਰਵਾ ਲਏ, ਕਈ ਥਾਈਂ ਤਾਂ ਜੀਉ ਦੇ ਟਾਵਰਾਂ ਨੂੰ ਵੀ ਪੱਟ ਦਿੱਤਾ ਗਿਆ। ਰਿਲਾਇੰਸ ਦੇ ਪੰਪ ਬੰਦ ਕਰਾ ਦਿੱਤੇ ਗਏ।

 

View this post on Instagram

 

A post shared by ਕਾਕਾ ਕੌਤਕੀ (@kaka_kautki)

ਪਰ ਹੁਣ ਅੱਜ ਦੀ ਘੜੀ ਰਿਲਾਇੰਸ ਮਾਰਟ ਅਤੇ ਪੰਪ ਕਿਉਂ ਖੁੱਲ੍ਹੇ ਨੇ ..? ਮੈਂ ਦਾਅਵੇ ਨਾਲ ਕਹਿ ਸਕਦਾਂ ਕੇ ਤੁਹਾਡੀ ਰਸੋਈ ਚ ਅਧੀਆਂ ਚੀਜ਼ਾਂ ਰਿਲਾਇੰਸ ਜਾਂ ਅਡਾਨੀ ਦੀ ਕੰਪਨੀ ਦੀਆਂ ਹੋਣਗੀਆਂ, ਪਰ ਅਸੀਂ ਤਾਂ ਕਿਸਾਨ ਪੁੱਤ ਐਮੀ ਦਾ ਵਿਰੋਧ ਕਰਨਾ, ਸੌਖਾ ਜੋ ਹੈ..। ਇੱਕ ਸ਼ੇਅਰ ਦਾ ਬਟਨ ਹੀ ਤਾਂ ਨੱਪਣਾ । ਪਰ ਕਦੇ ਸੋਚਿਆ..? ਜੇਕਰ ਤੁਸੀਂ ਮੋਰਚੇ ਦਾ ਸਾਥ ਦੇਣ ਵਾਲਿਆਂ ਦਾ ਇਉਂ ਹੌਸਲਾ ਤੋੜੋਗੇ, ਤਾਂ ਕਲ੍ਹ ਨੂੰ ਬੰਦੇ ਦਾ ਹੌਸਲਾ ਪਊ..? ਤੁਹਾਡਾ ਸਾਥ ਦੇਣ ਦਾ..!!! ਆਓ ਤਕੜੇ ਹੋਕੇ ਕਾਲੇ ਬਿਲਾਂ ਦਾ ਵਿਰੋਧ ਕਰੀਏ, ਤੇ ਇੱਕ ਦੂਜੇ ਦੀ ਬਾਂਹ ਫੜਕੇ ਤਕੜੇ ਹੋਈਏ।‘

Related Post