ਆਪਣੇ ਨਾਲ ਕੰਮ ਕਰਨ ਵਾਲਿਆਂ ਦਾ ਪੂਰਾ ਖ਼ਿਆਲ ਰੱਖਦੇ ਹਨ ਕਰਮਜੀਤ ਅਨਮੋਲ,ਇਸ ਤਰ੍ਹਾਂ ਮਨਾਇਆ ਕੁੱਕ ਦਾ ਜਨਮ ਦਿਨ

By  Shaminder December 5th 2019 01:44 PM

ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਕਰਮਜੀਤ ਅਨਮੋਲ ਆਪਣੇ ਕੁੱਕ ਹਰੀ ਦਾ ਜਨਮ ਦਿਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਹਰੀ ਕੇਕ ਕੱਟਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਕਰਮਜੀਤ ਅਨਮੋਲ ਹਰੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਨਜ਼ਰ ਆ ਰਹੇ ਨੇ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕਰਮਜੀਤ ਅਨਮੋਲ ਕਹਿ ਰਹੇ ਹਨ ਕਿ 'ਲਓ ਬਈ ਅੱਜ ਸਾਡੀ ਇਹ ਮਾਂ ਹੀ ਹੈ ਰੋਟੀਆਂ ਖੁਆਉਂਦਾ ਹੈ ਰੋਜ਼,ਬਹੁਤ ਹੀ ਕਮਾਲ ਦਾ ਕੁੱਕ ਹੈ ਹਰੀ ਅਤੇ ਸਾਡੇ ਪਰਿਵਾਰ ਦਾ ਮੈਂਬਰ ਹੈ ਅਤੇ ਬਹੁਤ ਹੀ ਸਵਾਦ ਖਾਣਾ ਬਣਾਉਂਦਾ ਹੈ ਅਤੇ ਬਹੁਤ ਹੀ ਈਮਾਨਦਾਰ ਹੈ"।

ਹੋਰ ਵੇਖੋ:ਕਰਮਜੀਤ ਅਨਮੋਲ ਵੱਲੋਂ ਸਾਂਝੀ ਕੀਤੀ ਬਜ਼ੁਰਗ ਦੀ ਵੀਡੀਓ ਦੇਖ ਦਿਲ ਹੋ ਜਾਵੇਗਾ ਬਾਗੋ ਬਾਗ

https://www.instagram.com/p/B5pwko-BJ77/

ਇਸ ਵੀਡੀਓ 'ਚ ਕਰਮਜੀਤ ਅਨਮੋਲ ਦੇ ਪਰਿਵਾਰਕ ਮੈਂਬਰ ਵੀ ਹਰੀ ਦੇ ਜਨਮ ਦਿਨ ਦੇ ਮੌਕੇ 'ਤੇ ਮਸਤੀ ਕਰਦੇ ਹੋਏ ਵਿਖਾਈ ਦੇ ਰਹੇ ਹਨ ।

https://www.instagram.com/p/B5rH-XRBr8K/

ਫ਼ਿਲਮਾਂ 'ਚ ਆਪਣੇ ਦਮਦਾਰ ਡਾਇਲਾਗਸ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਕਰਮਜੀਤ ਅਨਮੋਲ ਆਪਣੀ ਰੀਅਲ ਲਾਈਫ 'ਚ ਵੀ ਬਹੁਤ ਹੀ ਨੇਕ ਅਤੇ ਦਰਿਆਦਿਲ ਇਨਸਾਨ ਹਨ । ਉਹ ਹਰ ਕਿਸੇ ਨੂੰ ਪੂਰਾ ਆਦਰ ਮਾਣ ਦਿੰਦੇ ਹਨ ਅਤੇ ਹਮੇਸ਼ਾ ਹੀ ਆਪਣੇ ਪੁਰਾਣੇ ਸਾਥੀਆਂ ਨੂੰ ਮਿਲ ਕੇ ਉਨ੍ਹਾਂ ਦੀ ਮਦਦ ਕਰਦੇ ਨਜ਼ਰ ਆ ਜਾਂਦੇ ਹਨ ।

 

Related Post