ਕੁਲਜਿੰਦਰ ਸਿੱਧੂ ਅਦਾਕਾਰ ਨਹੀਂ ਪੱਤਰਕਾਰੀ ਦੇ ਖੇਤਰ 'ਚ ਕਮਾਉਣਾ ਚਾਹੁੰਦੇ ਸਨ ਨਾਂਅ,ਇਸ ਫ਼ਿਲਮ ਕਰਕੇ ਆਏ ਚਰਚਾ 'ਚ ,ਜਨਮ ਦਿਨ 'ਤੇ ਜਾਣੋਂ ਖ਼ਾਸ ਗੱਲਾਂ 

By  Shaminder August 21st 2019 11:09 AM -- Updated: August 21st 2019 11:12 AM

ਅਦਾਕਾਰ ਕੁਲਜਿੰਦਰ ਸਿੱਧੂ ਦਾ ਅੱਜ ਜਨਮ ਦਿਨ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਬਾਰੇ ਦੱਸਾਂਗੇ ।ਕੁਲਜਿੰਦਰ ਸਿੱਧੂ ਨੇ ਆਪਣੀ ਅਦਾਕਾਰੀ ਦੇ ਜ਼ਰੀਏ ਫ਼ਿਲਮ ਇੰਡਸਟਰੀ 'ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ । ਇੱਕ ਵਧੀਆ ਅਦਾਕਾਰ ਹੋਣ ਦੇ ਨਾਲ –ਨਾਲ ਉਹ ਇੱਕ ਨਿਰਮਾਤਾ ਵੀ ਹਨ ।ਮਾਝੇ ਦਾ ਇਹ ਗੱਭਰੂ ਆਪਣੇ ਪਿਤਾ ਵਾਂਗ ਪੱਤਰਕਾਰੀ ਦੇ ਖੇਤਰ 'ਚ ਨਾਮ ਕਮਾਉਣਾ ਚਾਹੁੰਦਾ ਸੀ ।

ਹੋਰ ਵੇਖੋ:ਦੇਖੋ ਕੁਲਜਿੰਦਰ ਸਿੰਧੂ ਤੇ ਰੀਤਇੰਦਰ ਸੋਢੀ ਕਿਵੇਂ ਕੱਢ ਰਹੇ ਨੇ ਫਿਟਨੈੱਸ ਵਾਲੇ ਵੱਟ

kuljinder sidhu in sadda haq के लिए इमेज परिणाम

ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ।ਕੁਲਜਿੰਦਰ ਦੀ ਦਿਲਚਸਪੀ ਫ਼ਿਲਮ ਤਕਨੀਕ ਵੱਲ ਵਧਣ ਲੱਗੀ ਬਸ ਫਿਰ ਕੀ ਸੀ ਉਨ੍ਹਾਂ ਨੇ ਇੱਕ ਇਸ਼ਤਿਹਾਰ ਕੰਪਨੀ ਦਾ ਕੰਮ ਸ਼ੁਰੂ ਕਰ ਲਿਆ ਜਿੱਥੇ ਉਨ੍ਹਾਂ ਨੇ ਇਸ਼ਤਿਹਾਰਾਂ ਦੀ ਸਕਰਿਪਟ ਲਿਖਣ ਅਤੇ ਫ਼ਿਲਮਾਉਣ ਦਾ ਕੰਮ ਦੇਖਣਾ ਸ਼ੁਰੂ ਕਰ ਦਿੱਤਾ ਅਤੇ ਦੂਰਦਰਸ਼ਨ ਲਈ ਕਈ ਦਸਤਾਵੇਜ਼ੀ ਫ਼ਿਲਮਾਂ ਵੀ ਬਣਾਈਆਂ ।

ਜਿਸ ਤੋਂ ਬਾਅਦ ਉਨ੍ਹਾਂ ਨੇ ਗੁਰਦਾਸ ਮਾਨ ਨਾਲ ਫ਼ਿਲਮ 'ਮਿੰਨੀ ਪੰਜਾਬ' ਨਾਲ ਬਤੌਰ ਨਿਰਮਾਤਾ ਪਾਲੀਵੁੱਡ 'ਚ ਕਦਮ ਵਧਾਇਆ । ' ਮਿੰਨੀ ਪੰਜਾਬ' ਜੋ ਕਿ ਗੁਰਦਾਸ ਮਾਨ ਦੀ ਇੱਕ ਰੋਮਾਂਟਿਕ ਫ਼ਿਲਮ ਸੀ ਉਸ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਪਰ ਉਨ੍ਹਾਂ ਨੂੰ ਅਸਲ ਪਛਾਣ ਉਦੋਂ ਮਿਲੀ ਜਦੋਂ ਉਨ੍ਹਾਂ ਨੇ ਮਨਦੀਪ ਬੈਨੀਪਾਲ ਦੀ ਡਾਇਰੈਕਸ਼ਨ ਹੇਠ ਬਣੀ ਫ਼ਿਲਮ 'ਸਾਡਾ ਹੱਕ' 'ਚ ਕੰਮ ਕੀਤਾ ।

ਇਹ ਫ਼ਿਲਮ ਕਾਫੀ ਵਿਵਾਦਾਂ 'ਚ ਰਹੀ ਸੀ  ।ਇਸ ਤੋਂ ਬਾਅਦ ਉਨ੍ਹਾਂ ਨੇ ਯੋਧਾ ਫ਼ਿਲਮ ਵਿੱਚ ਕੰਮ ਕੀਤਾ ।ਇਸ ਫ਼ਿਲਮ ਵਿੱਚ ਆਪਣੀ ਦਿੱਖ ਨੂੰ ਬਿਹਤਰੀਨ ਬਨਾਉਣ ਲਈ ਉਨ੍ਹਾਂ ਨੇ ਖ਼ਾਸ ਮਿਹਨਤ ਕੀਤੀ ।ਕੁਲਜਿੰਦਰ ਸਿੱਧੂ ਨੇ ਸ਼ਰੀਕ ਫ਼ਿਲਮ 'ਚ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਿਆ ।

broadway 22 aug broadway 22 aug

ਉਨ੍ਹਾਂ ਵੱਲੋਂ ਨਿਭਾਏ ਗਏ ਪਾਲੀ ਬਰਾੜ ਨਾਂਅ ਦੇ ਕਿਰਦਾਰ ਨੇ ਕਾਫੀ ਵਾਹ-ਵਾਹੀ ਖੱਟੀ। ਇਸ ਫ਼ਿਲਮ 'ਚ ਮਾਹੀ ਗਿੱਲ,ਜਿੰਮੀ ਸ਼ੇਰਗਿੱਲ ਉਨ੍ਹਾਂ ਦੇ ਨਾਲ ਨਜ਼ਰ ਆਏ ਸਨ ਅਤੇ ਹੁਣ ਕੁਲਜਿੰਦਰ ਸਿੱਧੂ ਜੱਜ ਦੇ ਤੌਰ 'ਤੇ ਮਿਸਟਰ ਪੰਜਾਬ 2019 'ਚ ਸ਼ਿਰਕਤ ਕਰ ਰਹੇ ਹਨ । ਇਸ ਦੇ ਨਾਲ ਹੀ ਕਈ ਹੋਰ ਪ੍ਰਾਜੈਕਟਸ 'ਤੇ ਵੀ ਕੰਮ ਕਰ ਰਹੇ ਹਨ ।

 

Related Post