'ਸ਼ਰੀਕ' ਫ਼ਿਲਮ ਦਾ ਬਣਨ ਜਾ ਰਿਹਾ ਸੀਕਵੇਲ,ਮੁਕੁਲ ਦੇਵ ਨੇ ਸਾਂਝਾ ਕੀਤਾ ਪੋਸਟਰ !

By  Shaminder February 17th 2020 11:43 AM

ਬਾਲੀਵੁੱਡ ਵਾਂਗ ਪਾਲੀਵੁੱਡ 'ਚ ਵੀ ਸੀਕਵੇਲ ਫ਼ਿਲਮਾਂ ਦਾ ਕਰੇਜ਼ ਵੱਧਦਾ ਜਾ ਰਿਹਾ ਹੈ । ਹੁਣ 'ਸ਼ਰੀਕ' ਫ਼ਿਲਮ ਦਾ ਸੀਕਵੇਲ ਬਣਨ ਜਾ ਰਿਹਾ ਹੈ । ਇਸ ਫ਼ਿਲਮ ਦਾ ਇੱਕ ਪੁਰਾਣਾ ਪੋਸਟਰ ਮੁਕੁਲ ਦੇਵ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ 'ਤੁਹਾਡੇ ਚੋਂ ਉਹ ਜਿਹੜੇ ਇਸ ਦਾ ਸੀਕਵੇਲ ਚਾਹੁੰਦੇ ਹਨ, ਅਸੀਂ ਦੇਣ ਜਾ ਰਹੇ ਹਾਂ, ਆਪਣੇ ਹੱਥ ਖੜੇ ਕਰੋ, ਮੈਂ ਬਚਾਵਾਂਗਾ , ਆਪਣੇ ਹੱਥ ਚੁੱਕ ਲਓ ਬਾਈ'। ਦੱਸ ਦਈਏ ਕਿ ਇਸ ਤੋਂ ਪਹਿਲਾਂ 2015 'ਚ ਇਹ ਫ਼ਿਲਮ ਆਈ ਸੀ ।

ਹੋਰ ਵੇਖੋ:ਦੇਵ ਖਰੌੜ ਤੇ ਜਿੰਮੀ ਸ਼ੇਰਗਿੱਲ ਇਸ ਪੰਜਾਬੀ ਫ਼ਿਲਮ ’ਚ ਆ ਸਕਦੇ ਹਨ ਨਜ਼ਰ …!

https://www.instagram.com/p/B8oSqsdpi3E/

ਜਿਸ 'ਚ ਚਾਚੇ ਤਾਏ ਦੇ ਮੁੰਡਿਆਂ 'ਚ ਜ਼ਮੀਨ ਨੂੰ ਲੈ ਕੇ ਵਿਵਾਦ ਹੋ ਜਾਂਦਾ ਹੈ ।ਇਹ ਵਿਵਾਦ ਏਨਾਂ ਗਹਿਰਾ ਜਾਂਦਾ ਹੈ ਕਿ ਕਈਆਂ ਦੀ ਜਾਨ ਦਾ ਖੌਅ ਬਣ ਜਾਂਦਾ ਹੈ । ਇਸ ਦੇ ਨਾਲ ਹੀ ਪਿੰਡਾਂ 'ਚ ਪਰਿਵਾਰਾਂ 'ਚ ਹੁੰਦੇ ਸ਼ਰੀਕੇਬਾਜ਼ੀ ਨੂੰ ਵੀ ਦਰਸਾਇਆ ਗਿਆ ਸੀ ।

https://www.instagram.com/p/B8oDQzGJwNh/

ਇਸ ਫ਼ਿਲਮ 'ਚ ਜਿੰਮੀ ਸ਼ੇਰਗਿੱਲ ਮੁੱਖ ਭੂਮਿਕਾ 'ਚ ਸਨ ਜਦੋਂਕਿ ਮੁਕੁਲ ਦੇਵ ਇੱਕ ਵਿਲੇਨ ਦੀ ਭੂਮਿਕਾ 'ਚ ਨਜ਼ਰ ਆਏ ਸਨ। ਹੁਣ ਵੇਖਣਾ ਇਹ ਹੋਵੇਗਾ ਸੀਕਵੇਲ 'ਚ ਕਿਹੜੇ ਕਿਹੜੇ ਸਿਤਾਰੇ ਨਜ਼ਰ ਆਉਦੇ ਹਨ  ।

Related Post