ਹਿੱਟ ਫ਼ਿਲਮਾਂ ਦੇਣ ਦੇ ਬਾਵਜੂਦ ਇਸ ਵਜ੍ਹਾ ਕਰਕੇ ਫਲਾਪ ਹੀਰੋ ਬਣਕੇ ਰਹਿ ਗਏ ਨਵੀਨ ਨਿਸ਼ਚਲ, ਆਪਣੀ ਇਸ ਆਦਤ ਕਰਕੇ ਗਵਾਈਆਂ ਕਈ ਵੱਡੀਆਂ ਫ਼ਿਲਮਾਂ

By  Rupinder Kaler March 19th 2020 11:47 AM

ਨਵੀਨ ਨਿਸ਼ਚਲ ਆਪਣੇ ਜ਼ਮਾਨੇ ਵਿੱਚ ਸਭ ਤੋਂ ਸੋਹਣੇ ਅਦਾਕਾਰ ਸਨ । ਉਹਨਾਂ ਦਾ ਫ਼ਿਲਮੀ ਸਫ਼ਰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸ਼ੁਰੂ ਹੋਇਆ, ਪਰ ਛੇਤੀ ਹੀ ਉਹ ਲੜਖੜਾ ਗਿਆ । 18 ਮਾਰਚ ਨੂੰ ਉਹਨਾਂ ਦਾ ਜਨਮ ਦਿਨ ਹੁੰਦਾ ਹੈ । ਉਹਨਾਂ ਦਾ ਜਨਮ ਪਾਕਿਸਤਾਨ ਦੇ ਲਾਹੌਰ ਵਿੱਚ ਹੋਇਆ ਸੀ । ਵੰਡ ਤੋਂ ਬਾਅਦ ਨਵੀਨ ਦਾ ਪਰਿਵਾਰ ਭਾਰਤ ਆ ਗਿਆ । ਨਵੀਨ ਨੇ ਕਾਲਜ ਦੇ ਦਿਨਾਂ ਵਿੱਚ ਹੀ ਇਸ਼ਤਿਹਾਰਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਉਸ ਸਮਂੇ ਉਹ ਕੋਲਕਾਤਾ ਵਿੱਚ ਸਨ ।

ਇਸੇ ਦੌਰਾਨ ਨਵੀਨ ਦੇ ਦੋਸਤਾਂ ਨੇ ਉਸ ਨੂੰ ਬੰਗਾਲੀ ਫ਼ਿਲਮਾਂ ਵਿੱਚ ਕੰਮ ਕਰਨ ਲਈ ਕਿਹਾ ਜਦੋਂ ਕਿ ਕੁਝ ਦੋਸਤਾਂ ਨੇ ਉਹਨਾਂ ਨੂੰ ਟੈਲੇਂਟ ਕਾਟਂੈਸਟ ਦਾ ਪਰਚਾ ਦਿੱਤਾ ਤੇ ਮੁੰਬਈ ਭੇਜ ਦਿੱਤਾ । ਨਵੀਨ ਨੇ ਫ਼ਿਲਮ ਐਂਡ ਟੈਲਵਿਜ਼ਨ ਇੰਸੀਟਿਊਟ ਆਫ਼ ਇੰਡੀਆ ਵਿੱਚ ਦਾਖਲਾ ਲਿਆ ਤੇ ਆਪਣੇ ਬੈਚ ਵਿੱਚ ਟਾਪ ਕਰਕੇ ਬਾਹਰ ਨਿਕਲੇ । ਇਸ ਤੋਂ ਬਾਅਦ ਮੋਹਨ ਸਹਿਗਲ ਨੇ ਆਪਣੇ ਵਾਅਦੇ ਮੁਤਾਬਿਕ ਉਹਨਾਂ ਨੂੰ ਆਪਣੀ ਫ਼ਿਲਮ ਸਾਵਨ ਭਾਦੋਂ ਵਿੱਚ ਕੰਮ ਦਿੱਤਾ । ਨਵੀਨ ਦੀ ਇਹ ਫ਼ਿਲਮ 1970 ਵਿੱਚ ਰਿਲੀਜ਼ ਹੋਈ ਇਸ ਫ਼ਿਲਮ ਵਿਚ ਰੇਖਾ ਨੇ ਮੁੱਖ ਅਦਾਕਾਰਾ ਤੇ ਤੌਰ ਤੇ ਕੰਮ ਕੀਤਾ ਸੀ ।

ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਫ਼ਿਲਮ ਨਿਰਮਾਤਾਵਾਂ ਦੀ ਲਾਈਨ ਨਵੀਨ ਦੇ ਘਰ ਦੇ ਬਾਹਰ ਲੱਗ ਗਈ । ਉਹਨਾਂ ਨੇ ਕਈ ਫ਼ਿਲਮਾਂ ਸਾਈਨ ਕਰ ਲਈਆਂ । ਬੁੱਢਾ ਮਿਲ ਗਿਆ, ਪਰਵਾਨਾ, ਵੋ ਮੈਂ ਨਹੀਂ, ਵਿਕਟੋਰੀਆ ਨੰਬਰ 203 ਵਰਗੀਆਂ ਕਈ ਫ਼ਿਲਮਾਂ ਕੀਤੀਆਂ । ਫ਼ਿਲਮ ‘ਮੇਰੇ ਅਪਨੇ’ ਵਿੱਚ ਜੋ ਕਿਰਦਾਰ ਵਿਨੋਦ ਖੰਨਾ ਨੇ ਨਿਭਾਇਆ ਉਹ ਕਿਰਦਾਰ ਨਵੀਨ ਨੂੰ ਮਿਲਣ ਵਾਲਾ ਸੀ ।

ਮਨੋਜ ਕੁਮਾਰ ਦੀ ਫ਼ਿਲਮ ਰੋਟੀ ਕਪੜਾ ਔਰ ਮਕਾਨ ਤੇ ਦੀਵਾਰ ਵਿੱਚ ਜੋ ਕਿਰਦਾਰ ਸ਼ਸ਼ੀ ਕਪੂਰ ਨੇ ਨਿਭਾਇਆ ਉਹ ਵੀ ਨਵੀਨ ਨੂੰ ਮਿਲਣ ਵਾਲਾ ਸੀ । ਦੋਹਾਂ ਫ਼ਿਲਮਾਂ ਵਿੱਚ ਅਮਿਤਾਬ ਬੱਚਨ ਹਨ, ਇਹ ਕਿਰਦਾਰ ਨਵੀਨ ਦੇ ਹੰਕਾਰ ਦੇ ਚਲਦੇ ਉਹਨਾਂ ਦੇ ਹੱਥ ਵਿੱਚੋਂ ਨਿਕਲ ਗਿਆ ਸੀ । ਨਵੀਨ ਦੀਆਂ ਫ਼ਿਲਮਾਂ ਆਪਣੇ ਸੰਗੀਤ ਕਰਕੇ ਯਾਦ ਕੀਤੀਆਂ ਜਾਂਦੀਆਂ ਹਨ ।

ਉਹ ਆਪਣੇ ਆਪ ਨੂੰ ਸਾਬਿਤ ਨੂੰ ਨਹੀਂ ਕਰ ਸਕੇ ਕਿ ਉਹ ਸੋਲੋ ਹਿੱਟ ਫ਼ਿਲਮ ਦੇ ਸਕਦੇ ਹਨ ਜਦੋਂ ਕਿ ਦੂਜੇ ਪਾਸੇ ਮਲਟੀ ਸਟਾਰਰ ਫ਼ਿਲਮਾਂ ਵਿੱਚ ਨਵੀਨ ਆਪਣੇ ਆਪ ਨੂੰ ਜੋੜ ਨਹੀਂ ਸਕੇ । 1990 ਦੇ ਦਹਾਕੇ ਵਿੱਚ ਉਹਨਾਂ ਨੇ ਟੀਵੀ ਵੱਲ ਰੁਖ ਕੀਤਾ ਤੇ ਜਯਾ ਬੱਚਨ ਦੇ ਧਾਰਾਵਾਹਿਕ ਦੇਖ ਬਾਈ ਦੇਖ ਵਿੱਚ ਸ਼ਾਨਦਾਰ ਕੰਮ ਕੀਤਾ । ਉਹਨਾਂ ਦੀ ਪਤਨੀ ਗੀਤਾਂਜਲੀ ਨੇ 2006 ਵਿੱਚ ਖੁਦਕੁਸ਼ੀ ਕਰ ਲਈ ਸੀ । ਇਸ ਤੋਂ ਬਾਅਦ ਉਹ ਪੂਣੇ ਜਾ ਕੇ ਰਹਿਣ ਲੱਗੇ ।

Related Post