ਅਦਾਕਾਰਾ ਨਿਰਮਲ ਰਿਸ਼ੀ ਦੇ ਭਤੀਜੇ ਦਾ ਵਿਆਹ, ਪਾਲੀਵੁੱਡ ਦੇ ਸਿਤਾਰਿਆਂ ਨਾਲ ਪਾਇਆ ਖੂਬ ਭੰਗੜਾ, ਵੀਡੀਓ ਵਾਇਰਲ

By  Rupinder Kaler November 8th 2019 04:04 PM

ਪਾਲੀਵੁੱਡ ਅਦਾਕਾਰਾ ਨਿਰਮਲ ਰਿਸ਼ੀ ਦੀ ਅਦਾਕਾਰੀ ਦਾ ਹਰ ਕੋਈ ਕਾਇਲ ਹੈ । ਉਹ ਅਕਸਰ ਫ਼ਿਲਮਾਂ ਵਿੱਚ ਬਹੁਤ ਹੀ ਸਖਤ ਸੁਭਾਅ ਵਾਲੇ ਕਿਰਦਾਰਾਂ ਵਿੱਚ ਨਜ਼ਰ ਆਉਂਦੇ ਹਨ । ਪਰ ਅਸਲ ਜ਼ਿੰਦਗੀ ਵਿੱਚ ਉਹਨਾਂ ਦਾ ਸੁਭਾਅ ਬਹੁਤ ਹੀ ਨਰਮ ਹੈ ।ਜਿਸ ਦਾ ਅੰਦਾਜ਼ਾ ਗਾਇਕ ਹਰਜੀਤ ਹਰਮਨ ਵੱਲੋਂ ਸ਼ੇਅਰ ਕੀਤੀ ਇੱਕ ਵੀਡੀਓ ਤੋਂ ਲਗਾਇਆ ਜਾ ਸਕਦਾ ਹੈ ।

ਦਰਅਸਲ ਹਰਜੀਤ ਹਰਮਨ ਵੱਲੋਂ ਸ਼ੇਅਰ ਕੀਤੀ ਇਹ ਵੀਡੀਓ ਨਿਰਮਲ ਰਿਸ਼ੀ ਦੇ ਭਤੀਜੇ ਦੇ ਸ਼ਗਨ ਦੀ ਹੈ ਜਿਸ ਵਿੱਚ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਕਈ ਲੋਕ ਦੇਖੇ ਜਾ ਸਕਦੇ ਹਨ । ਹਰ ਕੋਈ ਹਰਜੀਤ ਹਰਮਨ ਦੇ ਗਾਣਿਆਂ ਤੇ ਭੰਗੜਾ ਪਾਉਂਦਾ ਹੋਇਆ ਨਜ਼ਰ ਆ ਰਿਹਾ ਹੈ ।

ਨਿਰਮਲ ਰਿਸ਼ੀ ਵੀ ਆਪਣੇ ਭਤੀਜੇ ਦੇ ਸ਼ਗਨ ’ਤੇ ਖੂਬ ਗਿੱਧਾ ਪਾਉਂਦੀ ਹੋਈ ਨਜ਼ਰ ਆ ਰਹੇ ਹਨ । ਨਿਰਮਲ ਰਿਸ਼ੀ ਤੇ ਹਰਜੀਤ ਹਰਮਨ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਲਗਾਤਾਰ ਲਾਈਕ ਤੇ ਸ਼ੇਅਰ ਕਰ ਰਹੇ ਹਨ ।

ਨਿਰਮਲ ਰਿਸ਼ੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਹਰ ਦੂਜੀ ਪੰਜਾਬੀ ਫ਼ਿਲਮ ਵਿੱਚ ਨਜ਼ਰ ਆਉਂਦੇ ਹਨ । ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਹਰਪਾਲ ਟਿਵਾਣਾ ਦੇ ਥੀਏਟਰ ਗਰੁੱਪ ਦੇ ਨਾਲ ਕੀਤੀ ਸੀ ।

Related Post