ਕੋਰੋਨਾ ਵਾਇਰਸ ਤੋਂ ਜਿੱਤੀ ਇਸ ਅਦਾਕਾਰ ਨੇ ਜ਼ਿੰਦਗੀ ਦੀ ਜੰਗ, ਪੂਰਾ ਪਰਿਵਾਰ ਪੀੜਤ ਸੀ ਕੋਰੋਨਾ ਵਾਇਰਸ ਨਾਲ, ਠੀਕ ਹੋਣ ਤੋਂ ਬਾਅਦ ਅਦਾਕਾਰ ਨੇ ਪਰਿਵਾਰ ਨਾਲ ਸਾਂਝੀ ਕੀਤੀ ਤਸਵੀਰ

By  Shaminder April 11th 2020 01:02 PM

ਪੂਰਬ ਕੋਹਲੀ ਜਿਨ੍ਹਾਂ ਦਾ ਕਿ ਪੂਰਾ ਪਰਿਵਾਰ ਕੋਰੋਨਾ ਵਾਇਰਸ ਨਾਲ ਪੀੜਤ ਸੀ । ਪਿਛਲੇ ਦਿਨੀਂ ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰਕੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਸੀ ।ਪਰ ਹੁਣ ਇਸ ਅਦਾਕਾਰ ਅਤੇ ਉਨ੍ਹਾਂ ਦੇ ਪਰਿਵਾਰ ਨੇ ਇਸ ਵਾਇਰਸ ਨੂੰ ਮਾਤ ਪਾਉਂਦੇ ਹੋਏ ਜ਼ਿੰਦਗੀ ਦੀ ਜੰਗ ਜਿੱਤ ਲਈ ਹੈ । ਇਸ ਵਾਇਰਸ ਨੂੰ ਹਰਾਉਣ ਤੋਂ ਬਾਅਦ ਪੂਰਬ ਅਤੇ ਉਨ੍ਹਾਂ ਦਾ ਪਰਿਵਾਰ ਪੂਰੀ ਤਰ੍ਹਾਂ ਤੰਦਰੁਸਤ ਹੋ ਚੁੱਕਿਆ ਹੈ ।

https://www.instagram.com/p/B-y7vzVDOJU/

ਜਿਸ ਦੀ ਇੱਕ ਤਸਵੀਰ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਪਰਿਵਾਰ ਕਾਫੀ ਖੁਸ਼ ਨਜ਼ਰ ਆ ਰਿਹਾ ਹੈ । ਇਸ ਫੋਟੋ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਆਪਣੇ ਪ੍ਰਸ਼ੰਸਕਾਂ ਦੋਸਤਾਂ ਅਤੇ ਮਿੱਤਰਾਂ ਦਾ ਵੀ ਧੰਨਵਾਦ ਕੀਤਾ ਹੈ ।ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਲਿਖਿਆ ਕਿ “ਤੁਹਾਡਾ ਸਭ ਦਾ ਧੰਨਵਾਦ…ਤੁਸੀਂ ਸਭ ਨੇ ਸਾਡੇ ਠੀਕ ਹੋਣ ਲਈ ਦੁਆਵਾਂ ਕੀਤੀਆਂ ।

https://www.instagram.com/p/B-rQrT4jCUW/

ਅਸੀਂ ਸਾਰੇ ਠੀਕ ਹੋ ਗਏ ਹਾਂ”। ਇਸ ਪੋਸਟ ‘ਚ ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ । ਅਦਾਕਾਰ ਨੇ ਲਿਖਿਆ ਕਿ “ਇਹ ਮੁਸ਼ਕਿਲ ਹੈ, ਪਰ ਸਭ ਤੋਂ ਪਹਿਲਾਂ ਸਾਨੂੰ ਇਸ ਮਹਾਂਮਾਰੀ ‘ਤੇ ਰੋਕ ਲਗਾਉਣੀ ਪਵੇਗੀ। ਫਿਰ ਆਪਣੇ ਸਰੀਰ ਨੂੰ ਮਜ਼ਬੂਤ ਬਨਾਉਣ ਲਈ ਅਤੇ ਐਨਰਜੀ ਨੂੰ ਬਚਾਉਣਾ ਹੈ ਅਤੇ ਆਪਣੇ ਸਰੀਰ ਨੂੰ ਅਰਾਮ ਦੇਣਾ ਹੈ ਅਤੇ ਤਾਕਤ ਦਾ ਨਿਰਮਾਣ ਕਰਨਾ ਹੈ ।ਪ੍ਰਮਾਤਮਾ ਨਾ ਕਰੇ ਕਿ ਇਹ ਵਾਇਰਸ ਜੇ ਤੁਹਾਨੂੰ ਜਕੜ ਲੈਂਦਾ ਹੈ ਤਾਂ ਤੁਹਾਡਾ ਸਰੀਰ ਹੀ ਇਸ ਵਾਇਰਸ ਨਾਲ ਲੜਨ ਦਾ ਹਥਿਆਰ ਹੈ ।ਜਿਸ ਲਈ ਤੁਹਾਨੂੰ ਬਹੁਤ ਹੀ ਐਨਰਜੀ ਦੀ ਲੋੜ ਹੋਵੇਗੀ” ।ਦੱਸ ਦਈਏ ਕਿ ਪੂਰਬ ਕੋਹਲੀ ‘ਏਅਰ ਲਿਫਟ’, ‘ਰਾਕ ਆਨ’ ਵਰਗੀਆਂ ਫ਼ਿਲਮਾਂ ਲਈ ਕੰਮ ਕਰ ਚੁੱਕੇ ਹਨ ।

Related Post