ਹੁਣ ਛੋਟੇ ਪਰਦੇ ਦਾ ਇਹ ਅਦਾਕਾਰ ਹੋਇਆ ਕੋਰੋਨਾ ਪਾਜਟਿਵ

By  Rupinder Kaler August 28th 2020 05:26 PM

ਮਸ਼ਹੂਰ ਸ਼ੋਅ ਸਾਰਾਭਾਈ ਵਿੱਚ ਰੋਸ਼ੇਸ਼ ਦਾ ਕਿਰਦਾਰ ਨਿਭਾਅ ਚੁੱਕੇ ਅਦਾਕਾਰ ਰਾਜੇਸ਼ ਕੁਮਾਰ ਨੇ ਹਾਲ ਹੀ ਵਿੱਚ ਆਪਣੇ ਨਵੇਂ ਸ਼ੋਅ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ ਤੇ ਹੁਣ ਉਹਨਾਂ ਨੂੰ ਕੋਰੋਨਾ ਹੋ ਗਿਆ ਹੈ । ਜਿਸ ਦੀ ਪੁਸ਼ਟੀ ਉਹਨਾਂ ਨੇ ਖੁਦ ਕੀਤੀ ਹੈ । ਉਹਨਾਂ ਨੇ ਕਿਹਾ ਹੈ ਕਿ ‘ਹਾਂ ਮੈਂ ਕੋਰੋਨਾ ਪਾਜਟਿਵ ਹਾਂ ਤੇ ਡਾਕਟਰ ਨੇ ਮੈਨੂੰ ਅਰਾਮ ਕਰਨ ਲਈ ਕਿਹਾ ਹੈ’ । ਰਾਜੇਸ਼ ਨੇ ਦੱਸਿਆ ਹੈ ਕਿ ਉਹ ਆਪਣਾ ਇਲਾਜ਼ ਕਰਵਾ ਰਹੇ ਹਨ ਤੇ ਉਹਨਾਂ ਨੂੰ ਘਰ ਵਿੱਚ ਹੀ ਅਕਾਂਤਵਾਸ ਵਿੱਚ ਰੱਖਿਆ ਗਿਆ ਹੈ ।

https://www.instagram.com/p/CEYhDstpvDh/

ਰਾਜੇਸ਼ ਕੁਮਾਰ ਨੇ ਹਾਲ ਹੀ ਵਿੱਚ ਆਪਣੇ ਸ਼ੋਅ ਦੇ ਪਹਿਲੇ ਐਪੀਸੋਡ ਦੀ ਸ਼ੂਟਿੰਗ ਮੁਕੰਮ ਕੀਤੀ ਹੈ । ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਉਹ ਹਰ ਤਰ੍ਹਾਂ ਦੀ ਸਾਵਧਾਨੀ ਵਰਤ ਰਹੇ ਸਨ । ਇਸ ਦੇ ਬਾਵਜੂਦ ਉਹ ਕੋਰੋਨਾ ਦੀ ਲਿਪੇਟ ਵਿੱਚ ਆ ਗਏ । ਉਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਇਸ ਬਾਰੇ ਦੱਸਿਆ ਵੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਜੇਸ਼ ਹੁਣ ਤੱਕ ਕਈ ਟੀਵੀ ਸੀਰੀਅਲ ਵਿੱਚ ਕੰਮ ਕਰ ਚੁੱਕੇ ਹਨ । ਲੋਕਾਂ ਵੱਲੋਂ ਉਹਨਾਂ ਦੇ ਕਿਰਦਾਰਾਂ ਨੂੰ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ ।

https://www.instagram.com/p/CEV8Ts2BR8q/

Related Post