ਅਦਾਕਾਰ ਰਜਨੀਕਾਂਤ ਹਸਪਤਾਲ ‘ਚੋਂ ਹੋਏ ਡਿਸਚਾਰਜ

By  Shaminder December 28th 2020 11:51 AM

ਸੁਪਰ ਸਟਾਰ ਰਜਨੀਕਾਂਤ ਦੀ ਸਿਹਤ ‘ਚ ਸੁਧਾਰ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ । ਹਸਪਤਾਲ ਚੋਂ ਛੁੱਟੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ । ਦੱਸ ਦਈਏ ਕਿ ਬੀਤੇ ਦਿਨੀਂ ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਸਬੰਧੀ ਪ੍ਰੇਸ਼ਾਨੀਆਂ ਦੇ ਚੱਲਦਿਆਂ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ।

Rajnikanth

ਹੈਦਰਾਬਾਦ ਸਥਿਤ ਅਪੋਲੋ ਹਸਪਤਾਲ 'ਚ ਦਾਖ਼ਲ ਸੁਪਰਸਟਾਰ ਰਜਨੀਕਾਂਤ ਨੂੰ ਐਤਵਾਰ ਨੂੰ ਛੁੱਟੀ ਮਿਲ ਗਈ। ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੋਣ ਤੋਂ ਬਾਅਦ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।

ਹੋਰ ਪੜ੍ਹੋ : ਯੋਗਰਾਜ ਸਿੰਘ ਦੀ ਹਰ ਪਾਸੇ ਚੜਤ ਹੁਣ ਸਾਊਥ ਦੇ ਸੁਪਰਸਟਾਰ ਰਜਨੀਕਾਂਤ ਦੀ ਫ਼ਿਲਮ ਵਿੱਚ ਕਰਨਗੇ ਕੰਮ

rajnikanth

ਹਸਪਤਾਲ ਤੋਂ ਬਾਹਰ ਨਿਕਲਣ ਤੋਂ ਬਾਅਦ ਉਨ੍ਹਾਂ ਬਾਹਰ ਖੜ੍ਹੇ ਸਮਰਥਕਾਂ ਦਾ ਹੱਥ ਹਿਲਾ ਕੇ ਧੰਨਵਾਦ ਕੀਤਾ।

rajinkanth

ਸੁਪਰ ਸਟਾਰ ਰਜਨੀਕਾਂਤ ਬਲੱਡ ਪ੍ਰੈਸ਼ਰ ਸਬੰਧੀ ਕਈ ਪ੍ਰੇਸ਼ਾਨੀਆਂ ਦੇ ਨਾਲ ਜੂਝ ਰਹੇ ਹਨ ।ਬਿਮਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਰਜਨੀਕਾਂਤ ਆਪਣੀ ਫ਼ਿਲਮ ‘ਅੰਨਾਥੇ’ ਦੇ ਸ਼ੂਟ ‘ਚ ਰੁੱਝੇ ਹੋਏ ਸਨ । ਪਰ ਇਸ ਸ਼ੂਟਿੰਗ ਦੇ ਦੌਰਾਨ ਹੀ ਉਨ੍ਹਾਂ ਦੀ ਫ਼ਿਲਮ ਦੇ ਕਰੂ ਮੈਂਬਰਸ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ । ਜਿਸ ਤੋਂ ਬਾਅਦ ਵਿਚਾਲੇ ਹੀ ਇਸ ਸ਼ੂਟਿੰਗ ਨੂੰ ਰੋਕ ਦਿੱਤਾ ਗਿਆ ਸੀ ।ਰਜਨੀਕਾਂਤ ਨੇ ਵੀ ਆਪਣਾ ਕੋਰੋਨਾ ਟੈਸਟ ਕਰਵਾਇਆ ਸੀ । ਪਰ ਰਜਨੀਕਾਂਤ ਦੀ ਰਿਪੋਰਟ ਨੈਗਟਿਵ ਆਈ ਸੀ ।

 

Related Post