ਅਦਾਕਾਰ ਸੈਫ ਅਲੀ ਖ਼ਾਨ ਲਿਖਣ ਜਾ ਰਹੇ ਬਾਇਓਗ੍ਰਾਫੀ, ਕਈ ਨਿੱਜੀ ਗੱਲਾਂ ਦਾ ਵੀ ਹੋਵੇਗਾ ਖੁਲਾਸਾ

By  Shaminder August 25th 2020 03:35 PM

ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਨੇ ਬੀਤੇ ਦਿਨੀਂ ਆਪਣਾ ਜਨਮ ਦਿਨ ਮਨਾਇਆ ਹੈ । ਜਿਸ ਤੋਂ ਬਾਅਦ ਅਦਾਕਾਰ ਦੀਆਂ ਪਤਨੀ ਕਰੀਨਾ ਕਪੂਰ ਦੇ ਨਾਲ ਤਸਵੀਰਾਂ ਵਾਇਰਲ ਹੋਈਆਂ ਸਨ । ਉਨ੍ਹਾਂ ਦਾ ਸਬੰਧ ਸ਼ਾਹੀ ਘਰਾਣੇ ਦੇ ਨਾਲ ਰਿਹਾ ਹੈ ।ਜਿਸ ਕਰਕੇ ਦਰਸ਼ਕ ਵੀ ਉਨ੍ਹਾਂ ਦੀ ਜ਼ਿੰਦਗੀ ‘ਚ ਖਾਸ ਦਿਲਚਸਪੀ ਰੱਖਦੇ ਹਨ । ਬਾਲੀਵੁੱਡ ਐਕਟਰ ਸੈਫ ਅਲੀ ਖ਼ਾਨ ਇਕ ਅਜਿਹੇ ਪਰਿਵਾਰ 'ਚ ਆਉਂਦੇ ਹਨ, ਜਿਸ ਬਾਰੇ ਹੋਰ ਕੋਈ ਜਾਣਨਾ ਚਾਹੁੰਦਾ ਹੈ। ਉਨ੍ਹਾਂ ਦੇ ਫਿਲਮੀ ਕਰਿਅਰ ਬਾਰੇ 'ਚ ਤਾਂ ਹਰ ਕੋਈ ਜਾਣਦਾ ਹੈ ਪਰ ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਚ ਵੀ ਕਾਫੀ ਰੂਚੀ ਰੱਖਦੇ ਹਨ।

https://twitter.com/taran_adarsh/status/1298101413369663488

ਹੁਣ ਸੈਫ ਅਲੀ ਖ਼ਾਨ ਜਲਦ ਹੀ ਆਪਣੇ ਫਿਲਮੀ ਕਰਿਅਰ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕੁਝ ਪਹਿਲੂਆਂ ਤੋਂ ਪਰਦਾ ਚੁੱਕਣ ਵਾਲੇ ਹਨ। ਦੱਸਣਯੋਗ ਹੈ ਕਿ ਸੈਫ ਅਲੀ ਖ਼ਾਨ ਨੇ ਹੁਣ ਆਪਣੀ ਬਾਇਓਗ੍ਰਾਫੀ ਲਿਖਣ ਦਾ ਫ਼ੈਸਲਾ ਕੀਤਾ ਹੈ।

https://www.instagram.com/p/CD8vE-RBRjB/

ਤਰਨ ਆਦਰਸ਼ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸੈਫ ਅਲੀ ਖ਼ਾਨ ਬਾਇਓਗ੍ਰਾਫੀ ਲਿਖ ਰਹੇ ਹਨ ਜੋ ਅਗਲੇ ਸਾਲ ਰਿਲੀਜ਼ ਹੋ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਕਿਤਾਬ 'ਚ ਸੈਫ ਆਪਣੀ ਫੈਮਿਲੀ, ਘਰ, ਸਫ਼ਲਤਾ, ਨਾਕਾਮੀ, ਪ੍ਰੇਰਣਾ ਤੇ ਫਿਲਮਾਂ ਬਾਰੇ ਲਿਖਣਗੇ।

https://www.instagram.com/p/CDzCNeZhjPf/

ਸੈਫ ਦੀ ਇਸ ਕਿਤਾਬ ਦੇ ਰਿਲੀਜ਼ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀਆਂ ਦੀਆਂ ਕੁੱਝ ਖ਼ਾਸ ਗੱਲਾਂ ਵੀ ਪਤਾ ਚੱਲਣਗੀਆਂ ਜੋ ਸਾਨੂੰ ਸ਼ਾਇਦ ਹੀ ਪਹਿਲਾਂ ਤੋਂ ਪਤਾ ਹੋਣ।

Related Post