‘ਮੂਸਾ ਜੱਟ’ ਫ਼ਿਲਮ ’ਤੇ ਪਾਬੰਦੀ ਲੱਗਣ ਤੋਂ ਬਾਅਦ ਅਦਾਕਾਰ ਸ਼ੁਭ ਸੰਧੂ ਨੇ ਸਾਂਝੀ ਕੀਤੀ ਭਾਵੁਕ ਪੋਸਟ

By  Rupinder Kaler October 1st 2021 11:26 AM

ਪੰਜਾਬੀ ਅਦਾਕਾਰ ਸ਼ੁਭ ਸੰਧੂ ( Shubh Sandhu) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਗਾਇਕ ਸਿੱਧੂ ਮੂਸੇਵਾਲਾ ਲਈ ਭਾਵੁਕ ਨੋਟ ਸਾਂਝਾ ਕੀਤਾ ਹੈ । ਇਸ ਨੋਟ ਵਿੱਚ ਸ਼ੁਭ ਸੰਧੂ ਨੇ ਸਿੱਧੂ ਮੂਸੇਵਾਲਾ (Sidhu Moosewala ) ਦੀ ਡੈਬਿਊ ਫ਼ਿਲਮ Moosa Jatt  ਤੇ ਸੈਂਸਰ ਬੋਰਡ ਵੱਲੋਂ ਲਗਾਈ ਗਈ ਪਾਬੰਦੀ ਦੀ ਗੱਲ ਕੀਤੀ ਗਈ ਹੈ । ਇਸ ਤੋਂ ਇਲਾਵਾ ਉਸ ਨੇ ਇਹ ਵੀ ਕਿਹਾ ਕਿ ਜਦੋਂ ਉਹਨਾਂ ਦੀ ਫ਼ਿਲਮ ਸ਼ੂਟਰ ਨੂੰ ਬੈਨ ਕੀਤਾ ਗਿਆ ਸੀ ਤਾਂ ਉਸ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਸੀ ।

Pic Courtesy: Instagram

ਹੋਰ ਪੜ੍ਹੋ :

ਬਿੰਨੂ ਢਿੱਲੋਂ ਨੇ ਆਪਣੇ ਪਿਤਾ ਜੀ ਦਾ ਮਨਾਇਆ ਜਨਮ ਦਿਨ, ਲਿਖਿਆ ਭਾਵੁਕ ਸੁਨੇਹਾ

Pic Courtesy: Instagram

ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਹੈ ਕਿ ਜਦੋਂ ਉਹਨਾਂ ਦੀ ਫ਼ਿਲਮ ਨੂੰ ਬੈਨ ਕੀਤਾ ਗਿਆ ਸੀ ਤਾਂ ਪੰਜਾਬੀ ਇੰਡਸਟਰੀ ਦੇ ਕਿਸੇ ਵੀ ਸਿਤਾਰੇ ਨੇ ਉਹਨਾਂ ਦਾ ਸਾਥ ਨਹੀਂ ਸੀ ਦਿੱਤਾ ਪਰ ਉਹ ਮੂਸਾ ਜੱਟ ਫ਼ਿਲਮ ਦੀ ਪੂਰੀ ਟੀਮ ਦਾ ਸਮਰਥਨ ਕਰਦੇ ਹਨ । ਉਸ ਨੇ ਲਿਖਿਆ ਹੈ ਜਿਸ ਤਰ੍ਹਾਂ ਦਾ ਫ਼ਿਲਮ ਦਾ ਟਰੇਲਰ ਹੈ ਉਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਫ਼ਿਲਮ ਕਿਸੇ ਗੈਂਗਸਟਰ ਨਾਲ ਸਬੰਧਤ ਨਹੀਂ, ਫਿਰ ਇਸ ਫ਼ਿਲਮ ਤੇ ਸੈਂਸਰ ਬੋਰਡ ਨੇ ਕਿਉਂ ਪਾਬੰਦੀ ਲਗਾ ਦਿੱਤੀ । ਸੰਧੂ ਦੇ ਪੋਸਟ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਲਿਖਿਆ ਹੈ ‘ਐਕਟਰ ਪਤਾ ਨਹੀਂ ਕਿਸ ਤਰ੍ਹਾਂ ਦੇ ਨੇ ਜਨਾਬ ਇਹ ਤਾਂ ਫ਼ਿਲਮ ਦੇਖ ਕੇ ਹੀ ਪਤਾ ਲੱਗੂਗਾ ….ਪਰ ਫ਼ਿਲਮ ਨੂੰ ਬੈਨ ਕਰਨਾ ਕੋਈ ਹੱਲ ਨਹੀਂ ਹੁੰਦਾ…ਸਾਡੀ ਸ਼ੂਟਰ ਫ਼ਿਲਮ ਵੀ ਜਦੋਂ ਬੈਨ ਹੋਈ ਸੀ ਤਾਂ ਬਹੁਤ ਦੁੱਖ ਲੱਗਿਆ ਸੀ ।

 

View this post on Instagram

 

A post shared by Shubh Sandhu ( ਸ਼ੁਭ ਸੰਧੂ) (@shubhsandhuofficial)

ਕਈ ਲੋਕਾਂ ਨੇ ਮਜ਼ਾਕ ਵੀ ਬਣਾਇਆ ਸੀ ਸਾਡਾ…ਪਰ ਇਹ ਤਾਂ ਕੋਈ ਗੈਂਗਸਟਰ ਦਾ ਵਿਸ਼ਾ ਹੈ ਨਹੀਂ ਜੀ …ਬੈਨ ਹੋਣਾ ਇਹ ਮੇਰੀ ਸਮਝ ਤੋਂ ਬਾਹਰ ਹੈ । ਸੈਂਸਰ ਬੋਰਡ ਨੂੰ ਅਪੀਲ ਹੈ ਕਿ ਇਹਨਾਂ ਦੀ ਫ਼ਿਲਮ ਤੋਂ ਪਾਬੰਦੀ ਹਟਾਈ ਜਾਵੇ …ਪ੍ਰੋਡਿਊਸਰ ਦਾ ਬਹੁਤ ਨੁਕਸਾਨ ਹੁੰਦਾ ਹੈ ਜੀ …ਹੈਲਪ ਕਰੋ ਮੁੰਡੇ ਦੀ ਡੈਬਿਊ ਫ਼ਿਲਮ ਹੈ …ਵਾਹਿਗੁਰੂ ਮਿਹਰ ਕਰੇ ਪੂਰੀ ਟੀਮ ਤੇ… ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ।

Related Post