ਜਿਸ ਅਦਾਕਾਰ ਨੇ ਆਯੁਸ਼ਮਾਨ ਖੁਰਾਣਾ ਨਾਲ ਦਿੱਤੀਆਂ ਕਈ ਹਿੱਟ ਫ਼ਿਲਮਾਂ, ਉਹ ਕਲਾਕਾਰ ਫਲ-ਸਬਜ਼ੀਆਂ ਵੇਚਣ ਲਈ ਹੋਇਆ ਮਜ਼ਬੂਰ
Rupinder Kaler
May 19th 2020 10:53 AM
ਕੋਰੋਨਾ ਵਾਇਰਸ ਨੂੰ ਰੋਕਣ ਲਈ ਦੇਸ਼ ਭਰ ਵਿੱਚ ਲਾਕਡਾਊਨ ਹੈ । ਅਜਿਹੇ ਹਲਾਤਾਂ ਵਿੱਚ ਫ਼ਿਲਮਾਂ ਦੀ ਸ਼ੂਟਿੰਗ ਵੀ ਰੁਕੀ ਹੋਈ ਹੈ । ਇਸ ਦਾ ਅਸਰ ਹੁਣ ਕਲਾਕਾਰਾਂ ਤੇ ਵੀ ਦਿਖਾਈ ਦੇਣ ਲੱਗਾ ਹੈ, ਖ਼ਾਸ ਕਰਕੇ ਉਹਨਾਂ ਕਲਾਕਾਰਾਂ ’ਤੇ ਜਿਹੜੇ ਫ਼ਿਲਮਾਂ ਵਿੱਚ ਛੋਟੇ ਰੋਲ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ । ਇਸ ਤਰ੍ਹਾਂ ਦੇ ਹੀ ਇੱਕ ਅਦਾਕਾਰ ਸੋਲੰਕੀ ਦਿਵਾਕਰ ਹਨ ਜਿਹੜੇ ਕਿ ਆਰਥਿਕ ਸੰਕਟ ਨਾਲ ਜੂਝ ਰਹੇ ਹਨ ।