ਸੋਨੂੰ ਸੂਦ ਕਰ ਰਹੇ ਸਿਲਾਈ ਦਾ ਕੰਮ, ਵੀਡੀਓ ਕੀਤਾ ਸਾਂਝਾ

By  Shaminder January 16th 2021 06:06 PM -- Updated: January 16th 2021 07:17 PM

ਸੋਨੂੰ ਸੂਦ ਸਮਾਜ ਭਲਾਈ ਦੇ ਕੰਮਾਂ ਲਈ ਜਾਣੇ ਜਾਂਦੇ ਹਨ । ਲਾਕਡਾਊਨ ਦੌਰਾਨ ਉਨ੍ਹਾਂ ਨੇ ਦਿਲ ਖੋਲ ਕੇ ਲੋਕਾਂ ਦੀ ਸੇਵਾ ਕੀਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਸਿਲਾਈ ਕਰਦੇ ਹੋਏ ਦਿਖਾਈ ਦੇ ਰਹੇ ਹਨ ।

Sonu Sood

ਸੋਨੂੰ ਸੂਦ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਇੱਥੇ ਫ੍ਰੀ ‘ਚ ਸਿਲਾਈ ਕੀਤੀ ਜਾਂਦੀ ਹੈ, ਪਰ ਪੈਂਟ ਦੀ ਜਗ੍ਹਾ ਨਿੱਕਰ ਬਣ ਜਾਵੇ ਇਸ ਦੀ ਸਾਡੀ ਕੋਈ ਗਰੰਟੀ ਨਹੀਂ’। ਸੋਨੂੰ ਸੂਦ ਦੇ ਪ੍ਰਸ਼ੰਸਕਾਂ ਵੱਲੋਂ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ‘ਤੇ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ ।

ਹੋਰ ਪੜ੍ਹੋ : ਸੁਨੰਦਾ ਸ਼ਰਮਾ ਤੇ ਸੋਨੂੰ ਸੂਦ ਦੇ ਆਉਣ ਵਾਲੇ ਗੀਤ ‘pagal nahi hona’ ਦਾ ਪੋਸਟਰ ਆਇਆ ਸਾਹਮਣੇ

Sonu Sood

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸੋਨੂੰ ਸੂਦ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਪ੍ਰਵਾਸੀ ਮਜ਼ਦੂਰਾਂ ਦੀ ਸੇਵਾ ਦਾ ਫਲ ਮਿਲਣ ਲੱਗਿਆ ਹੈ ।

Sonu Sood

ਸੋਨੂੰ ਸੂਦ ਨੇ ਲਿਖਿਆ ਮੈਨੂੰ ਹਰ ਤਰ੍ਹਾਂ ਦੇ ਰੋਲ ਮਿਲ ਰਹੇ ਹਨ । ਦੱਸ ਦਈਏ ਕਿ ਸੋਨੂੰ ਸੂਦ ਨੇ ਲਾਕਡਾਊਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ‘ਚ ਪਹੁੰਚਾਇਆ ਬਲਕਿ ਲਾਕਡਾਊਨ ਤੋਂ ਬਾਅਦ ਵੀ ਉਹ ਲਗਾਤਾਰ ਲੋਕਾਂ ਦੀ ਸੇਵਾ ‘ਚ ਜੁਟੇ ਹੋਏ ਹਨ ।

 

View this post on Instagram

 

A post shared by Sonu Sood (@sonu_sood)

Related Post