ਅਦਾਕਾਰ ਸੂਰਜ ਪੰਚੋਲੀ ਨੇ ਇੰਸਟਾਗ੍ਰਾਮ ਨੂੰ ਅਲਵਿਦਾ ਕਹਿੰਦੇ ਹੋਏ ਆਖੀ ਵੱਡੀ ਗੱਲ, ਡਿਲੀਟ ਕੀਤੀਆਂ ਸਭ ਪੋਸਟਾਂ

By  Rupinder Kaler August 22nd 2020 03:54 PM

ਅਦਾਕਾਰ ਸੂਰਜ ਪੰਚੋਲੀ ਪਹਿਲਾਂ ਜ਼ਿਆ ਖ਼ਾਨ ਦੀ ਮੌਤ ਨੂੰ ਲੈ ਕੇ ਵਿਵਾਦਾਂ ‘ਚ ਰਹੇ ਸਨ ਅਤੇ ਹੁਣ ਉਨ੍ਹਾਂ ਦਾ ਨਾਂਅ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਕਾਰਨ ਚਰਚਾ ‘ਚ ਹਨ । ਇਸੇ ਦੌਰਾਨ ਅਦਾਕਾਰ ਨੇ ਸੋਸ਼ਲ ਮੀਡੀਆ ‘ਤੇ ਘੱਟ ਐਕਟਿਵ ਰਹਿਣ ਦਾ ਮਨ ਬਣਾ ਲਿਆ ਹੈ । ਜੀ ਹਾਂ ਉਨ੍ਹਾਂ ਨੇ ਇੰਸਟਾਗ੍ਰਾਮ ਨੂੰ ਅਲਵਿਦਾ ਆਖ ਦਿੱਤਾ ਹੈ ਅਤੇ ਸਿਵਾਏ ਇੱਕ ਪੋਸਟ ਦੇ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ ।ਇਸ ਦੇ ਨਾਲ ਹੀ ਆਪਣੇ ਪ੍ਰੋਫਾਈਲ ਫੋਟੋ ਨੂੰ ਵੀ ਬਲੈਕ ਕਰ ਦਿੱਤਾ ਹੈ ।

https://www.instagram.com/p/Bp9FzMPgM0T/

ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਕਈ ਕਿਆਸ ਲਗਾਏ ਜਾ ਰਹੇ ਹਨ । ਅਭਿਨੇਤਾ ਨੇ ਹਾਲੇ ਆਪਣੇ ਇੰਸਟਾਗ੍ਰਾਮ ਨੂੰ ਡੀ ਐਕਟੀਵੇਟ ਨਹੀਂ ਕੀਤਾ ਹੈ, ਪਰ ਇੰਸਟਾਗ੍ਰਾਮ 'ਤੇ ਇਕ ਸਟੋਰੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ। ਅਭਿਨੇਤਾ ਨੇ ਆਪਣੀ ਸਟੋਰੀ ਵਿਚ ਲਿਖਿਆ ਹੈ- 'ਫਿਰ ਮਿਲਾਂਗੇ ਇੰਸਟਾਗ੍ਰਾਮ, ਆਸ ਕਰਦਾ ਹਾਂ ਕਿ ਉਸ ਦਿਨ ਮਿਲਾਂਗਾ, ਜਦੋਂ ਇਹ ਦੁਨੀਆ ਬਿਹਤਰ ਹੋਵੇਗੀ’ ।

ਨਾਲ ਹੀ, ਉਸਨੇ ਆਪਣੇ ਅਕਾਉਂਟ ਵਿਚਲੀਆਂ ਸਾਰੀਆਂ ਪੋਸਟਾਂ ਮਿਟਾ  ਦਿੱਤੀਆਂ ਹਨ ਅਤੇ ਸਾਲ 2018 ਦੀ ਇਕ ਪੋਸਟ ਨੂੰ ਛੱਡ ਦਿੱਤਾ ਹੈ।

ਉਸਨੇ 9 ਨਵੰਬਰ, 2018 ਦੀ ਇੱਕ ਪੋਸਟ ਛੱਡੀ ਹੈ, ਜੋ ਕਿ ਸੂਰਜ ਨੇ ਆਪਣੇ 28 ਵੇਂ ਜਨਮਦਿਨ 'ਤੇ ਪਾਈ ਸੀ। ਇਸ ਪੋਸਟ ਵਿਚ ਦੋ ਮੋਮਬੱਤੀਆਂ ਦੀ ਫੋਟੋ ਹੈ ਅਤੇ ਇਕ ਵੱਡਾ ਨੋਟ ਲਿਖਿਆ ਹੋਇਆ ਹੈ।

Related Post