ਟੀਵੀ ਇੰਡਸਟਰੀ ਦੇ ਇਸ ਕਲਾਕਾਰ ਨੇ ਕੀਤਾ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁਲਾਸਾ, ਵੀਡੀਓ ਹੋ ਰਿਹਾ ਵਾਇਰਲ

By  Shaminder June 22nd 2020 05:25 PM -- Updated: June 22nd 2020 05:29 PM

ਇੱਕ ਟੀਵੀ ਦੇ ਰਿਆਲਟੀ ਸ਼ੋਅ ‘ਚ ਪ੍ਰਤੀਭਾਗੀ ਰਹਿਣ ਵਾਲੇ ਅਤੇ ਟੀਵੀ ਦੇ ਕਈ ਪ੍ਰੋਗਰਾਮਾਂ ਦੇ ਨਿਰਮਾਤਾ ਰਹੇ ਵਿਕਾਸ ਗੁਪਤਾ ਅੱਜ ਕੱਲ੍ਹ ਸੁਰਖੀਆਂ ‘ਚ ਹਨ । ਕਿਉਂਕਿ ਉਨ੍ਹਾਂ ਨੇ ਆਪਣੇ ਬਾਰੇ ਇੱਕ ਅਹਿਮ ਖੁਲਾਸਾ ਕੀਤਾ ਹੈ । ਉਹ ਹੈ ਇਹ ਹੈ ਕਿ ਉਨ੍ਹਾਂ ਨੇ ਆਪਣੇ ਟਵਿਟੱਰ ਅਕਾਊਂਟ ‘ਤੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ ਕੇ ਦੱਸਿਆ ਹੈ ਅਤੇ ਇਹ ਸਵੀਕਾਰ ਵੀ ਕੀਤਾ ਹੈ ਕਿ ਉਹ ਬਾਈਸੈਕਸ਼ੂਅਲ ਹਨ ।

https://twitter.com/lostboy54/status/1274360671677759488

ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕੀਤੀ ਅਤੇ ਇਸ ਦੇ ਨਾਲ ਟਵਿੱਟਰ ਅਕਾਊਂਟ ‘ਤੇ ਵੀ ਇਸ ਦਾ ਖੁਲਾਸਾ ਕੀਤਾ ਹੈ ।ਆਪਣੇ ਟਵਿੱਟਰ ਅਕਾਊਂਟ ‘ਤੇ ਟਵੀਟ ਕਰਦਿਆਂ ਉਨ੍ਹਾਂ ਨੇ ਲਿਖਿਆ ਕਿ ‘ਧੰਨਵਾਦ ਪ੍ਰਿਯੰਕ ‘ਤੇ ਪਾਰਥ ਜਿਨ੍ਹਾਂ ਨੇ ਮੈਨੂੰ ਸੱਚ ਬੋਲਣ ਦੇ ਲਈ ਮਜ਼ਬੂਰ ਕੀਤਾ’ ।

https://www.instagram.com/tv/CBfuVKPFE2c/?utm_source=ig_embed

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਿਹੜੀ ਪੋਸਟ ਸਾਂਝੀ ਕੀਤੀ ਹੈ, ਉਸ ‘ਚ ਵੀ ਲਿਖਿਆ ਕਿ “ਜਿੱਥੇ ਮੈਂ ਹਾਂ ਜਿਵੇਂ ਵੀ ਹਾਂ ਤਣ ਕੇ ਖੜਿਆ ਹਾਂ ਅਤੇ ਪ੍ਰਮਾਤਮਾ ਨੇ ਮੈਨੂੰ ਜੋ ਬਣਾਇਆ ਹੈ ਉਸ ਲਈ ਮੈਂ ਸ਼ਰਮਿੰਦਾ ਨਹੀਂ ਹੋਵਾਂਗਾ ਅਤੇ ਨਾਂ ਹੀ ਬਲੈਕਮੇਲ”।“ਵਿਕਾਸ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਅਤੇ ਅਪਮਾਨ ਦੇ ਨਾਲ ਆਪਣੀਆਂ ਭਾਵਨਾਵਾਂ ਨੂੰ ਛਿਪਾ ਰਹੇ ਹਨ ।ਪਰ ਇਨ੍ਹਾਂ ਭਾਵਨਾਵਾਂ ਕਦੇ ਵੀ ਵਧੀਆ ਇਨਸਾਨ ਬਣਨ ਤੋਂ ਕਦੇ ਨਹੀਂ ਰੋਕਿਆ”।

Related Post