ਕੋਰੋਨਾ ਵਾਇਰਸ ਕਰਕੇ ਟਲਿਆ ਬਾਲੀਵੁੱਡ ਦੀ ਇਸ ਜੋੜੀ ਦਾ ਵਿਆਹ

By  Shaminder May 18th 2020 05:56 PM

ਕੋਰੋਨਾ ਵਾਇਰਸ ਕਾਰਨ ਦੁਨੀਆ ਦੀ ਰਫਤਾਰ ਢਿੱਲੀ ਜਿਹੀ ਪੈ ਚੁੱਕੀ ਹੈ । ਇਸ ਕਾਰਨ ਜਿੱਥੇ ਵਪਾਰਕ ਸੰਸਥਾਵਾਂ ਅਤੇ ਬਾਲੀਵੁੱਡ ਦਾ ਕੰਮ ਕਾਜ ਠੱਪ ਹੋ ਚੁੱਕਿਆ ਹੈ । ਉੱਥੇ ਹੀ ਬਾਲੀਵੁੱਡ ਦੇ ਕਈ ਅਦਕਾਰਾਂ ਨੇ ਆਪਣੇ ਕਈ ਪ੍ਰੋਗਰਾਮ ਰੱਦ ਕਰ ਦਿੱਤੇ ਹਨ । ਬਾਲੀਵੁੱਡ ਅਦਾਕਾਰਾ ਰਿਚਾ ਚੱਡਾ ਅਤੇ ਅਲੀ ਫ਼ਜ਼ਲ ਜਿਨ੍ਹਾਂ ਨੇ ਅਪ੍ਰੈਲ ‘ਚ ਹੋਣ ਵਾਲੇ ਆਪਣੇ ਵਿਆਹ ਨੂੰ ਮੁਲਤਵੀ ਕਰ ਦਿੱਤਾ ਸੀ, ਹੁਣ ਵਿਆਹ ਨੂੰ ਲੈ ਕੇ ਉਨ੍ਹਾਂ ਨੇ ਖੁਲਾਸਾ ਕੀਤਾ ਹੈ । ਖ਼ਬਰਾਂ ਆ ਰਹੀਆਂ ਹਨ ਕਿ ਇਹ ਜੋੜੀ ਹੁਣ ਉਦੋਂ ਹੀ ਵਿਆਹ ਰਚਾਏਗੀ ਜਦੋਂ ਸਭ ਕੁਝ ਠੀਕ ਹੋ ਜਾਵੇਗਾ ।

https://www.instagram.com/p/CAIkSQOj6jF/

ਕੋਰੋਨਾ ਵਾਇਰਸ ਕਾਰਨ ਅਦਾਕਾਰ ਅਲੀ ਫ਼ਜ਼ਲ ਤੇ ਰਿਚਾ ਚੱਢਾ ਨੂੰ ਆਪਣਾ ਵਿਆਹ ਮੁਲਤਵੀ ਕਰਨਾ ਪਿਆ। ਅਪ੍ਰੈਲ 'ਚ ਹੋਣ ਵਾਲੇ ਵਿਆਹ ਸਬੰਧੀ ਹੁਣ ਅਲੀ ਫਜ਼ਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਆਪਣੇ ਵਿਆਹ ਨੂੰ ਲੈ ਕੇ ਕਿਹਾ ਕਿ ਇਕ ਵਾਰ ਜਦੋਂ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਾਅਦ ਪੂਰੀ ਦੁਨੀਆ ਖੁੱਲ੍ਹ ਜਾਵੇਗੀ, ਤਾਂ ਇਸ ਪੂਰੀ ਦੁਨੀਆ ਨਾਲ ਸੈਲੀਬ੍ਰੇਟ ਕਰਾਂਗੇ।

https://www.instagram.com/p/B-7QvdgjpXy/

ਮੁੰਬਈ ਮਿਰਰ ਨੂੰ ਦਿੱਤੇ ਗਏ ਇੰਟਰਵਿਊ 'ਚ ਅਲੀ ਨੇ ਆਪਣੇ ਵਿਆਹ ਦੀ ਤਾਰੀਕ 'ਤੇ ਗੱਲ ਕੀਤੀ। ਉਨ੍ਹਾਂ ਕਿਹਾ, 'ਇਸ ਨੂੰ ਅਗਲੇ ਨੋਟਿਸ ਤਕ ਟਾਲ ਦਿੱਤਾ ਗਿਆ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਦੁਨੀਆ ਨਾਲ ਉਦੋਂ ਸੈਲੀਬ੍ਰੇਟ ਕਰਾਂਗੇ, ਜਦੋਂ ਫਿਰ ਤੋਂ ਸਭ ਕੁਝ ਖੁੱਲ੍ਹ ਜਾਵੇਗਾ।

Related Post