ਜਦੋਂ ਇਹ ਐਂਕਰ ਅਵਾਰਡ ਸਮਾਰੋਹ 'ਚ ਲੈਣ ਲੱਗੀ ਕੁੱਤੇ ਦਾ ਇੰਟਰਵਿਊ !ਵੀਡੀਓ ਵਾਇਰਲ

By  Shaminder September 23rd 2019 02:07 PM

ਮੁੰਬਈ 'ਚ ਹੋਏ ਆਈਫਾ ਅਵਾਰਡ ਸਮਾਰੋਹ 'ਚ ਫ਼ਿਲਮੀ ਸਿਤਾਰਿਆਂ ਦਾ ਅੰਦਾਜ਼ ਚਰਚਾ ਦਾ ਵਿਸ਼ਾ ਬਣਿਆ ਰਿਹਾ ।ਅਵਾਰਡਾਂ ਦੇ ਨਾਲ –ਨਾਲ ਕਈਆਂ ਸੈਲੇਬ੍ਰੇਟੀਜ਼ ਦੀ ਡਰੈੱਸ ਨੇ ਸੁਰਖੀਆਂ ਵਟੋਰੀਆਂ,ਜਿਸ 'ਚ ਸਭ ਤੋਂ ਜ਼ਿਆਦਾ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੀ ਡਰੈੱਸ ਦੀ ਚਰਚਾ ਹੋਈ । ਪਰ ਇਸੇ ਦੌਰਾਨ ਇੱਕ ਹੋਰ ਵੀ ਸੀ ਨੇ ਜਿਸ ਨੇ ਸੁਰਖੀਆਂ ਵਟੋਰੀਆਂ ਉਹ ਸੀ ਇੱਕ ਕੁੱਤਾ ।

ਹੋਰ ਵੇਖੋ:ਮੁੰਬਈ ਵਿੱਚ ਦੀਪਿਕਾ ਨੂੰ ਭੀੜ ਨੇ ਪਾਇਆ ਘੇਰਾ, ਬਾਡੀਗਾਰਡਾਂ ਨੂੰ ਕਰਨੀ ਪਈ ਜੱਦੋਜਹਿਦ, ਵੀਡਿਓ ਵਾਇਰਲ

https://www.instagram.com/p/B2oE5-VA4Ni/

ਇਸ ਅਵਾਰਡ ਸਮਾਰੋਹ ਦੌਰਾਨ ਇਹ ਕੁੱਤਾ ਕਾਫੀ ਵਾਇਰਲ ਹੋਇਆ ਹੈ,ਜੋ ਅਵਾਰਡ ਸਮਾਰੋਹ 'ਚ ਕਈ ਥਾਵਾਂ 'ਤੇ ਨਜ਼ਰ ਆਇਆ । ਅਵਾਰਡ ਸਮਾਰੋਹ 'ਚ ਜਦੋਂ ਸਲਮਾਨ ਖ਼ਾਨ ਹੋਰ ਸੈਲੇਬ੍ਰੇਟੀਜ਼ ਨਾਲ ਫੋਟੋ ਸੈਸ਼ਨ ਤੋਂ ਬਾਅਦ ਪਹੁੰਚੇ ਤਾਂ ਉਨ੍ਹਾਂ ਦੇ ਨਿਕਲ ਜਾਣ ਤੋਂ ਬਾਅਦ ਵੀ ਇਹ ਕੁੱਤਾ ਉੱਥੋਂ ਦੀ ਗੁਜ਼ਰਿਆ ਸੀ ।

https://www.instagram.com/p/B2vhR7pgt1q/

ਪਰ ਹੁਣ ਇਸ ਸਮਾਰੋਹ ਦੌਰਾਨ ਇਹ ਖ਼ਾਸ ਮਹਿਮਾਨ ਖੂਬ ਵਾਇਰਲ ਹੋ ਰਿਹਾ ਹੈ । ਇਸ ਖ਼ਾਸ ਮਹਿਮਾਨ ਦਾ ਅਦਾਕਾਰਾ ਅਦਿਤੀ ਭਾਟੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ।

https://www.instagram.com/p/B2l3jICAwOW/

ਅਦਿਤੀ ਉਸ ਦਾ ਇੰਟਰਵਿਊ ਲੈਂਦੀ ਹੋਈ ਨਜ਼ਰ ਆ ਰਹੀ ਹੈ ।ਉਹ ਕੁੱਤੇ ਨੂੰ ਸਵਾਲ ਕਰਦੀ ਹੈ, “ਹੈਲੋ ਸਰ, ਤੁਸੀਂ ਕਿਵੇਂ ਹੋ? ਤੇ ਉਹ ਕੁੱਤਾ ਜਵਾਬ ‘ਚ ਆਪਣਾ ਪੰਜਾ ਅਦਿੱਤੀ ਵੱਲ ਵਧਾਉਂਦਾ ਹੈ। ਅਦਿੱਤੀ ਮਜ਼ਾਕੀਆ ਅੰਦਾਜ਼ ‘ਚ ਕੁੱਤੇ ਤੋਂ ਇਵੈਂਟ ਬਾਰੇ ਸਵਾਲ ਕਰਦੀ ਹੈ ਤੇ ਉਹ ਪੂਰੀ ਤਰ੍ਹਾਂ ਬੇਪ੍ਰਵਾਹ ਨਜ਼ਰ ਆਉਂਦਾ ਹੈ। ਇਸ ਵੀਡੀਆ ਨੂੰ ਹੁਣ ਤੱਕ ਸੱਤ ਲੱਖ ਤੋਂ ਵੀ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ ।

Related Post