ਛੋਟੇ ਪਰਦੇ ਦੀ ਮੰਨੀ ਪ੍ਰਮੰਨੀ ਅਦਾਕਾਰਾ ਆਂਚਲ ਖੁਰਾਣਾ ਜਨਮ-ਦਿਨ ਤੋਂ ਪਹਿਲਾਂ ਹੀ ਸੜਕ ਹਾਦਸੇ ‘ਚ ਹੋਈ ਜ਼ਖਮੀ, ਹਸਪਤਾਲ ‘ਚ ਦਾਖਲ

By  Shaminder August 5th 2020 03:46 PM -- Updated: August 5th 2020 03:50 PM

ਛੋਟੇ ਪਰਦੇ ਦੀ ਮੰਨੀ ਪ੍ਰਮੰਨੀ ਅਦਾਕਾਰਾ ਅਤੇ ਰੋਡੀਜ਼ ਸੀਜ਼ਨ-8 ਦੀ ਵਿਨਰ ਰਹਿ ਚੁੱਕੀ ਆਂਚਲ ਖੁਰਾਣਾ ਇੱਕ ਸੜਕ ਹਾਦਸੇ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਹੈ । ਹਾਦਸਾ ਬੀਤੀ ਸ਼ਾਮ ਨੂੰ ਹੋਇਆ ਹੈ । ਡਾਕਟਰਾਂ ਨੇ ਉਨ੍ਹਾਂ ਨੂੰ ਬੈੱਡ ਰੈਸਟ ਦੀ ਸਲਾਹ ਦਿੱਤੀ ਹੈ ।ਆਪਣੇ ਬਰਥਡੇ ਤੋਂ ਇੱਕ ਦਿਨ ਇਸ ਤਰ੍ਹਾਂ ਦਾ ਐਕਸੀਡੈਂਟ ਕਾਰਨ ਆਂਚਲ ਕਾਫੀ ਨਿਰਾਸ਼ ਹੈ । ਹਾਦਸਾ ਉਦੋਂ ਹੋਇਆ ਜਦੋਂ ਉਨ੍ਹਾਂ ਦੀ ਟੱਕਰ ਕਿਸੇ ਹੋਰ ਕਾਰ ਦੇ ਨਾਲ ਹੋ ਗਈ ।

https://www.instagram.com/p/CDfxsDenDO0/

ਦਰਅਸਲ ਆਂਚਲ ਖੜੀ ਹੋਈ ਸੀ, ਪਰ ਕੋਈ ਸ਼ਖਸ ਆਪਣੀ ਕਾਰ ਨੂੰ ਬੈਕ ਕਰ ਰਿਹਾ ਸੀ ਉਸ ਨੇ ਆਂਚਲ ਨੂੰ ਨਹੀਂ ਵੇਖਿਆ ਅਤੇ ਕਾਰ ਉਸ ‘ਤੇ ਚੜ੍ਹ ਗਈ। ਜਿਸ ਕਾਰਨ ਆਂਚਲ ਨੂੰ ਕਾਫੀ ਸੱਟਾਂ ਲੱਗੀਆਂ ।

https://www.instagram.com/p/CC_H3SZn-5n/

ਹਸਪਤਾਲ ‘ਚ ਦਾਖਲ ਆਂਚਲ ਨੇ ਇਸ ਦਾ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ ।ਗਨੀਮਤ ਇਹ ਰਹੀ ਕਿ ਆਂਚਲ ਦੀ ਜਾਨ ਬਚ ਗਈ ਅਤੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ।ਜ਼ਿਕਰਯੋਗ ਹੈ ਕਿ ਆਂਚਲ ਨੇ ਆਪਣੇ ਜ਼ਖ਼ਮੀ ਪੈਰ ਦੀ ਤਸਵੀਰ ਨੂੰ ਆਪਣੀ ਇੰਸਟਾ ਸਟੋਰੀ 'ਤੇ ਸ਼ੇਅਰ ਕੀਤਾ ਸੀ।

https://www.instagram.com/p/CDMKPGLHvGf/

ਇਸ ਦੇ ਨਾਲ ਉਨ੍ਹਾਂ ਨੇ ਲਿਖਿਆ 'ਹੈਪੀ ਬਰਥਡੇ ਹੋ ਗਿਆ।' ਆਂਚਲ ਆਪਣੇ ਇਸ ਖਾਸ ਦਿਨ ਨੂੰ ਆਪਣੇ ਪਰਿਵਾਰ ਨਾਲ ਦਿੱਲੀ 'ਚ ਸੈਲੀਬ੍ਰੇਟ ਕਰਨ ਚਾਹੁੰਦੀ ਸੀ।

Related Post