ਜਦੋਂ ਇਸ ਅਦਾਕਾਰਾ ਨੇ ਦੰਦਾਂ ਨਾਲ ਚੁੱਕੇ ਸੱਪ, ਤਸਵੀਰਾਂ ਹੋ ਰਹੀਆਂ ਵਾਇਰਲ

By  Shaminder March 2nd 2020 10:40 AM

ਸੱਪ ਇੱਕ ਅਜਿਹਾ ਜਾਨਵਰ ਹੈ, ਜਿਸ ਦਾ ਨਾਂਅ ਸੁਣਦਿਆਂ ਹੀ ਕੋਈ ਵੀ ਇਨਸਾਨ ਕੰਬ ਜਾਂਦਾ ਹੈ । ਪਰ ਤੁਸੀਂ ਇਸ ਗੱਲ ਦੀ ਕਲਪਨਾ ਕਰਕੇ ਵੇਖੋ ਕਿ ਜੇ ਤੁਹਾਨੂੰ ਆਪਣੇ ਦੰਦਾਂ ਦੇ ਨਾਲ ਇਸ ਖਤਰਨਾਕ ਜਾਨਵਰ ਨੂੰ ਚੁੱਕਣ ਲਈ ਕਿਹਾ ਜਾਵੇ ਤਾਂ ਤੁਹਾਡੇ ਦਿਲ ਦਿਮਾਗ 'ਤੇ ਕੀ ਬੀਤੇਗੀ ।ਪਰ ਅੱਜ ਤੁਹਾਨੂੰ ਇੱਕ ਅਜਿਹੀ ਅਦਾਕਾਰਾ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਕਿ ਇਹ ਕਾਰਨਾਮਾ ਕਰ ਵਿਖਾਇਆ ਹੈ ।

ਹੋਰ ਵੇਖੋ:ਕ੍ਰਿਸ਼ਮਾ ਕਪੂਰ ਨੇ 23 ਸਾਲ ਬਾਅਦ ਕੀਤਾ ਇਸ ਫ਼ਿਲਮ ਬਾਰੇ ਖੁਲਾਸਾ,ਗੀਤ ਨੂੰ ਫ਼ਿਲਮਾਉਣ ਸਮੇਂ ਕਰਨਾ ਪਿਆ ਸੀ ਇਹ ਕੰਮ

https://www.instagram.com/p/B8_lS8WHAB6/

ਜੀ ਹਾਂ ਇਹ ਅਦਾਕਾਰਾ ਹੈ ਕ੍ਰਿਸ਼ਮਾ ਤੰਨਾ । ਇਸ ਅਦਾਕਾਰਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਦੰਦਾਂ ਦੇ ਨਾਲ ਸੱਪ ਚੁੱਕਦੀ ਹੋਈ ਨਜ਼ਰ ਆ ਰਹੀ ਹੈ ।ਦਰਅਸਲ ਇੱਕ ਟੀਵੀ ਸ਼ੋਅ ਦੇ ਰਿਆਲਟੀ ਸ਼ੋਅ 'ਚ ਕ੍ਰਿਸ਼ਮਾ ਤੰਨਾ ਇਹ ਖਤਰਨਾਕ ਟਾਸਕ ਨੂੰ ਪੂਰਾ ਕਰਦੀ ਹੋਈ ਨਜ਼ਰ ਆ ਰਹੀ ਹੈ ।

https://www.instagram.com/p/B8oXyUTnYOR/

ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਉਹ ਕਿਸ ਤਰ੍ਹਾਂ ਸੱਪਾਂ ਨਾਲ ਭਰੇ ਬਾਕਸ ਚੋਂ ਦੰਦਾਂ ਦੇ ਨਾਲ ਸੱਪ ਚੁੱਕਦੀ ਹੋਈ ਨਜ਼ਰ ਆ ਰਹੀ ਹੈ ।ਇਹ ਵੀਡੀਓ ਵੇਖ ਕੇ ਕਿਸੇ ਦੇ ਵੀ ਪਸੀਨੇ ਛੁੱਟ ਜਾਣ ।ਕ੍ਰਿਸ਼ਮਾ ਤੰਨਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਕਈ ਸ਼ੋਅਜ਼ 'ਚ ਨਜ਼ਰ ਆ ਰਹੀ ਹੈ ।

Related Post