ਨਿਸ਼ਾ ਬਾਨੋ ਨੇ 'ਅਖਾੜੇ' 'ਚ 'ਕੁੰਢੀ ਮੁੱਛ' 'ਤੇ ਜਦੋਂ ਪਾਇਆ ਭੰਗੜਾ

By  Shaminder September 7th 2018 11:12 AM

ਅਦਾਕਾਰਾ ਅਤੇ ਬੁਲੰਦ ਅਵਾਜ਼ ਦੀ ਮਾਲਕ ਨਿਸ਼ਾ ਬਾਨੋ ਜਿੱਥੇ ਕਈ ਫਿਲਮਾਂ 'ਚ ਆਪਣੀ ਅਦਾਕਾਰੀ ਦੇ ਜਲਵੇ ਵਿਖਾ ਚੁੱਕੀ ਹੈ,ਉੱਥੇ ਹੀ ਕਈ ਗੀਤਾਂ 'ਚ ਆਪਣੀ ਅਵਾਜ਼ ਵੀ ਦੇ ਚੁੱਕੀ ਹੈ । ਜਿੰਨੀ ਸੋਹਣੀ ਅਵਾਜ਼ ਦੀ ਉਹ ਮਾਲਿਕ ਹੈ , ਉੱਥੇ ਹੀ ਓਨੀ ਹੀ ਉਹ ਵਧੀਆ ਅਦਾਕਾਰਾ ਵੀ ਹੈ ।ਨਿਸ਼ਾ ਬਾਨੋ ਸੋਸ਼ਲ ਮੀਡੀਆ 'ਤੇ ਲਗਾਤਾਰ ਐਕਟਿਵ ਰਹਿੰਦੀ ਹੈ।ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ।

https://www.instagram.com/p/BnVfC_0FuiC/?hl=en&taken-by=nishabano

ਨਿਸ਼ਾ ਬਾਨੋ ਨੇ ਆਪਣੀ ਸੋਹਣੀ ਦਿੱਖ ਅਤੇ ਸੁਰੀਲੀ ਅਵਾਜ਼ ਨਾਲ ਲੋਕਾਂ ਦੇ ਦਿਲਾਂ ਨੂੰ ਟੁੰਬਿਆ ਹੈ । ਅੱਜ ਉਨ੍ਹਾਂ ਦਾ ਨਾਂਅ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਪ੍ਰਸਿੱਧ ਗਾਇਕਾਂਵਾ ਦੀ ਲਿਸਟ 'ਚ ਸ਼ਾਮਿਲ ਹੈ ।ਨਿਸ਼ਾ ਬਾਨੋ ਦੇ ਹੁਣ ਤੱਕ ਕਈ ਗੀਤ ਆ ਚੁੱਕੇ ਜਿਨ੍ਹਾਂ ਨੂੰ ਸਰੋਤਿਆਂ ਦਾ ਭਰਪੂਰ ਪਿਆਰ ਮਿਲਿਆ ਹੈ । ਪਰ ਨਿਸ਼ਾ ਬਾਨੋ ਗਾਇਕੀ ਦੇ ਨਾਲ –ਨਾਲ ਅਦਾਕਾਰੀ ਦੇ ਖੇਤਰ 'ਚ ਵੀ ਮੱਲਾਂ ਮਾਰ ਰਹੀ ਹੈ ।

nisha bano

ਜਿੱਥੇ ਉਨ੍ਹਾ ਦੀ ਗਾਇਕੀ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ,ਉੱਥੇ ਹੀ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਨੇ ਸਰਾਹਿਆ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ।ਇਸ ਵੀਡਿਓ 'ਚ ਉਹ 'ਕੁੰਡੀ ਮੁੱਛ ਲਈ ਤੂੰ ਰੱਖ ਲੱਗਦਾ ਏ ਘੈਂਟ ਜੱਟ' ਗੀਤ 'ਤੇ ਪਰਫਾਰਮ ਕਰਦੀ ਨਜ਼ਰ ਆ ਰਹੀ ਹੈ ।ਉਨ੍ਹਾਂ ਦੇ ਇਸ ਵੀਡਿਓ ਨੂੰ ਲੋਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ,ਉਥੇ ਹੀ ਇਸ ਵੀਡਿਓ 'ਤੇ ਲੋਕਾਂ ਨੇ ਵੀ ਕਮੈਂਟ ਕੀਤੇ ਨੇ ।

Related Post