ਅਦਾਕਾਰਾ ਅੰਕਿਤਾ ਲੋਖੰਡੇ ਨੇ ਬੁਆਏ ਫ੍ਰੈਂਡ ਵਿੱਕੀ ਜੈਨ ਦੇ ਨਾਲ ਰਿਤਿਕ ਰੌਸ਼ਨ ਦੇ ਗਾਣੇ ‘ਤੇ ਕੀਤਾ ਡਾਂਸ

By  Shaminder November 23rd 2020 06:22 PM

ਟੀਵੀ ਜਗਤ ਦੀ ਮੰਨੀ ਪ੍ਰਮੰਨੀ ਅਦਾਕਾਰਾ ਅੰਕਿਤਾ ਲੋਖੰਡੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ  ਬੁਆਏ ਫ੍ਰੈਂਡ ਵਿੱਕੀ ਜੈਨ ਦੇ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਜਿਸ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ।

ankita

ਇਸ ਵੀਡੀਓ ‘ਚ ਇਹ ਜੋੜੀ ਰਿਤਿਕ ਰੋਸ਼ਨ ਦੀ ਫ਼ਿਲਮ ‘ਬੈਂਗ ਬੈਂਗ’ ਦੇ ਗੀਤ ‘ਤੇ ਡਾਂਸ ਕਰਦੀ ਹੋਈ ਵਿਖਾਈ ਦੇ ਰਹੀ ਹੈ । ਦੋਨਾਂ ਦੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਦੱਸ ਦਈਏ ਕਿ ਅਦਾਕਾਰਾ ਨੇ ਕੁਝ ਦਿਨ ਪਹਿਲਾਂ ਵੀ ਇੱਕ ਵੀਡੀਓ ਸਾਂਝਾ ਕੀਤਾ ਸੀ ।

ਹੋਰ ਪੜ੍ਹੋ : ਅੰਕਿਤਾ ਲੋਖੰਡੇ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਦੋਸਤ ਰੀਆ ਨੂੰ ਲੈ ਕੇ ਖੋਹਲੇ ਰਾਜ਼, ਬਿਹਾਰ ਪੁਲਿਸ ਅੱਗੇ ਕੀਤੇ ਕਈ ਖੁਲਾਸੇ

ankita

ਜਿਸ ‘ਚ ਉਹ ਬੱਚਿਆਂ ਦਾ ਅੰਨ ਪ੍ਰਸਾਦ ਸੰਸਕਾਰ ਕਰਵਾ ਰਹੀ ਸੀ । ਦੋਨਾਂ ਨੇ ਬੱਚਿਆਂ ਨੂੰ ਅੰਨ ਖਵਾਇਆ ਸੀ । ਅੰਕਿਤਾ ਲੋਖੰਡੇ ਨੇ ਟੀਵੀ ਜਗਤ ਦੇ ਨਾਲ ਨਾਲ ਬਾਲੀਵੁੱਡ ‘ਚ ਵੀ ਆਪਣੀ ਖ਼ਾਸ ਪਛਾਣ ਬਣਾਈ ਹੈ ।

ankitalokhande

ਸੋਸ਼ਲ ਮੀਡੀਆ ‘ਤੇ ਅੰਕਿਤਾ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਉਹ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ।ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ‘ਚ ਉਹ ਬਿਆਨ ਕਰਕੇ ਉਹ ਕਾਫੀ ਚਰਚਾ ‘ਚ ਰਹੀ ਸੀ ।

 

View this post on Instagram

 

A post shared by Ankita Lokhande (@lokhandeankita)

Related Post