ਅਦਾਕਾਰਾ ਅਸ਼ਨੂਰ ਕੌਰ ਨਾਲ ਸ਼ੂਟਿੰਗ ਦੌਰਾਨ ਹੋਇਆ ਹਾਦਸਾ

By  Shaminder September 7th 2019 01:43 PM

ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਸ਼ਨੂਰ ਕੌਰ ਪੌੜੀਆਂ ਤੋਂ ਡਿੱਗਣ ਕਾਰਨ ਜ਼ਖਮੀ ਹੋ ਗਈ । ਪੌੜੀ ਤੋਂ ਡਿੱਗਣ ਕਾਰਨ ਉਸ ਦੇ ਨੱਕ ਅਤੇ ਪੈਰਾਂ ਤੇ ਸੱਟ ਲੱਗੀ ਹੈ । ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਅਸ਼ਨੂਰ ਪੌੜੀ ਦੇ ਕਿਨਾਰੇ ਖੜੀ ਸੀ ਪਰ ਅਚਾਨਕ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਡਿੱਗ ਪਈ ।ਪਰ ਇਸ ਦੇ ਬਾਵਜੂਦ ਉਸ ਨੇ ਆਪਣੀ ਸ਼ੂਟਿੰਗ ਪ੍ਰਭਾਵਿਤ ਨਹੀਂ ਹੋਣ ਦਿੱਤੀ ਡਾਂਸ ਸੀਕਵੇਂਸ ਦੀ ਸ਼ੂਟਿੰਗ ਲਈ ਉਹ ਫ੍ਰਸਟ ਏਡ ਤੋਂ ਬਾਅਦ ਪਰਤ ਆਈ ਹੈ ।

ਹੋਰ ਵੇਖੋ:Search ਅਸ਼ਨੂਰ ਕੌਰ ਇਸ ਪੰਜਾਬਣ ਨੇ ਛੋਟੀ ਉਮਰ ‘ਚ ਫ਼ਿਲਮ ਤੇ ਟੀਵੀ ਇੰਡਸਟਰੀ ‘ਚ ਕਮਾਇਆ ਹੈ ਵੱਡਾ ਨਾਂਅ ,ਕਈ ਅਵਾਰਡ ਜਿੱਤੇ

https://www.instagram.com/p/B1lyT0IgH93/

ਅਦਾਕਾਰਾ ਦਾ ਕਹਿਣਾ ਹੈ ਕਿ ਇਹ ਦੁਰਘਟਨਾ ਇੱਕ ਹੀ ਪਲ ‘ਚ ਹੋਈ ਅਤੇ ਮੈਨੂੰ ਕੁਝ ਵੀ ਮਹਿਸੂਸ ਨਹੀਂ ਹੋਇਆ ।

ਮੈਂ ਪੌੜੀਆਂ ਤੋਂ ਥੱਲੇ ਡਿੱਗੀ ਅਤੇ ਜਿਸ ਕਾਰਨ ਮੇਰੇ ਨੱਕ ਅਤੇ ਪੈਰਾਂ ‘ਚ ਸੱਟ ਲੱਗ ਗਈ । ਅਸ਼ਨੂਰ ਨੇ ਕਿਹਾ “ਦੁਰਘਟਨਾ ਇੱਕ ਪਲ ‘ਚ ਹੀ ਹੋਈ ਅਤੇ ਮੈਨੂੰ ਕੁਝ ਮਿੰਟਾਂ ਤੱਕ ਕੁਝ ਵੀ ਮਹਿਸੂਸ ਨਹੀਂ ਹੋਇਆ।

https://www.instagram.com/p/B1OTbrOgQ9u/

ਮੈਂ ਕਾਫੀ ਪੌੜੀਆਂ ਤੋਂ ਰਿੜਦੀ ਹੋਈ ਥੱਲੇ ਡਿੱਗੀ । ਜਿਸ ਕਾਰਨ ਮੇਰੇ ਨੱਕ ਅਤੇ ਪੈਰਾਂ ‘ਤੇ ਸੱਟ ਲੱਗੀ ਹੈ । ਮੈਨੂੰ ਲੱਗਦਾ ਹੈ ਕਿ ਸ਼ੋਅ ਚੱਲਣਾ ਚਾਹੀਦਾ ਹੈ । ਦੁਰਘਟਨਾ ਜੀਵਨ ਦਾ ਇੱਕ ਹਿੱਸਾ ਹੈ ਇਸ ਲਈ ਸ਼ੋਅ ਬੰਦ ਨਹੀਂ ਕਰ ਸਕਦੀ”।

 

Related Post