ਦੀਪਿਕਾ ਪਾਦੂਕੋਣ ਦੇ ਫਾਲੋਵਰਸ ਦੀ ਗਿਣਤੀ ਹੋਈ 5 ਕਰੋੜ ਤੋਂ ਜ਼ਿਆਦਾ, ਅਦਾਕਾਰਾ ਨੇ ਫੈਨਸ ਦਾ ਕੀਤਾ ਧੰਨਵਾਦ

By  Shaminder July 8th 2020 04:13 PM

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਜਿੱਥੇ ਆਪਣੀ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤਿਆ ਹੈ । ਉੱਥੇ ਹੀ ਉਨ੍ਹਾਂ ਦੇ ਫਾਲੋਵਰਸ ਦੀ ਗਿਣਤੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ ।ਬੀਤੇ ਦਿਨ ਉਨ੍ਹਾਂ ਦੇ ਫਾਲੋਵਰਸ ਦੀ ਗਿਣਤੀ  ਦਾ ਅੰਕੜਾ ਪੰਜ ਕਰੋੜ ਨੂੰ ਪਾਰ ਕਰ ਗਿਆ ਹੈ । ਦੀਪਿਕਾ ਨੇ ਆਪਣੇ ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਕੀਤਾ ਹੈ । ਦੀਪਿਕਾ ਪਾਦੂਕੋਣ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।

https://www.instagram.com/p/B8uIX0GDOxD/

ਭਾਵੇਂ ਉਹ ਬਾਜੀਰਾਓ ਮਸਤਾਨੀ ਹੋਵੇ, ਯੇ ਜਵਾਨੀ ਹੈ ਦੀਵਾਨੀ, ਚੇਨਈ ਐਕਸਪ੍ਰੈੱਸ ਹੋਵੇ ਜਾਂ ਫਿਰ ਹੋਰ ਕੋਈ ਫ਼ਿਲਮ ਹਰ ਕਿਰਦਾਰ ਨੂੰ ਉਨ੍ਹਾਂ ਨੇ ਬਾਖੂਬੀ ਨਿਭਾਇਆ ਹੈ । ਪਿੱਛੇ ਜਿਹੇ ਉਨ੍ਹਾਂ ਨੇ ਆਪਣੀ ਫ਼ਿਲਮ ‘ਛਪਾਕ’ ਨਾਲ ਕਾਫੀ ਸੁਰਖੀਆਂ ਵਟੋਰੀਆਂ ਸਨ । ਇਹ ਫ਼ਿਲਮ ਐਸਿਡ ਅਟੈਕ ਪੀੜ੍ਹਤਾ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ ‘ਤੇ ਬਣੀ ਸੀ ।

https://www.instagram.com/p/B-E_rgpD9nH/

 

ਉਨ੍ਹਾਂ ਦੀ ਆਉਣ ਵਾਲੀ ਫਿਲਮ ਕਪੂਰ ਐਂਡ ਸਨਜ਼ ਦੇ ਡਾਇਰੈਕਟਰ ਸ਼ਕੁਨ ਬੱਤਰਾ ਨਾਲ ਹੈ। ਇਸ ਫਿਲਮ ਦੇ ਹੋਰ ਅਭਿਨੇਤਾਵਾਂ 'ਚ ਸਿਧਾਂਤ ਚਤੁਰਵੇਦੀ ਤੇ ਅੰਨਨਿਆ ਪਾਂਡੇ ਸ਼ਾਮਿਲ ਹਨ। ਸ੍ਰੀਲੰਕਾ 'ਚ ਇਸ ਫਿਲਮ ਦੀ ਸ਼ੂਟਿੰਗ ਦਾ ਪ੍ਰੋਗਰਾਮ  ਸੀ, ਪਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ।

Related Post