ਈਸ਼ਾ ਦਿਓਲ ਦੇ ਘਰ ਇੱਕ ਹੋਰ ਧੀ ਨੇ ਲਿਆ ਜਨਮ,ਰੱਖਿਆ ਪਿਆਰਾ ਜਿਹਾ ਨਾਮ 

By  Shaminder June 11th 2019 12:58 PM

ਈਸ਼ਾ ਦਿਓਲ ਦੇ ਘਰ ਇੱਕ ਪਿਆਰੀ ਜਿਹੀ ਬੱਚੀ ਨੇ ਜਨਮ ਲਿਆ ਹੈ ।10 ਜੂਨ ਨੂੰ ਇਸ ਬੱਚੀ ਨੇ ਜਨਮ ਲਿਆ ਅਤੇ ਇਸ ਦਾ ਨਾਂਅ ਰੱਖਿਆ ਗਿਆ ਹੈ ਮਿਰਾਇਆ ਤਖਤਾਨੀ । ਇਸ ਬਾਰੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਜਾਣਕਾਰੀ ਸਾਂਝੀ ਕੀਤੀ ਹੈ । ਦੱਸ ਦਈਏ ਕਿ ਉਨ੍ਹਾਂ ਦੀ ਵੱਡੀ ਧੀ ਰਾਧਿਆ ਤੋਂ ਬਾਅਦ ਉਨ੍ਹਾਂ ਦੇ ਘਰ ਦੂਜੀ ਧੀ ਨੇ ਜਨਮ ਲਿਆ ਹੈ ।

https://www.instagram.com/p/ByjjuPjHD_s/

ਈਸ਼ਾ ਦਿਓਲ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਦੇ ਜ਼ਰੀਏ ਆਪਣੀ ਬੱਚੀ ਦੇ ਨਾਂਅ ਬਾਰੇ ਦੱਸਿਆ ਹੈ ਅਤੇ ਇੱਕ ਪੋਸਟ ਪਾਈ ਹੈ । ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ । ਇਸ ਤੋਂ ਇਲਾਵਾ ਈਸ਼ਾ ਨੇ ਜਨਵਰੀ 'ਚ ਆਪਣੀ ਪ੍ਰੈਗਨੇਂਸੀ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ । ਈਸ਼ਾ ਦਿਓਲ ਅਤੇ ਭਰਤ ਤਖਤਾਨੀ ਦਾ ਵਿਆਹ ਕੁਝ ਸਮਾਂ ਪਹਿਲਾਂ ਹੋਇਆ ਸੀ ।

Related Post