ਜ਼ਿੰਦਗੀ ਤੇ ਮੌਤ ਨਾਲ ਲੜ੍ਹ ਰਹੀ ਹੈ ਟੀਵੀ ਅਦਾਕਾਰਾ ਗਹਿਨਾ ਵਸ਼ਿਸ਼ਟ, ਇਹ ਕੰਮ ਕਰਨ ਨਾਲ ਵਿਗੜੀ ਹਾਲਤ

By  Rupinder Kaler November 23rd 2019 01:31 PM

ਟੀਵੀ ਅਦਾਕਾਰਾ ਗਹਿਨਾ ਵਸ਼ਿਸ਼ਟ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ, ਬੀਤੇ ਦਿਨ ਸ਼ੂਟਿੰਗ ਕਰਦੇ ਹੋਏ ਉਹ ਅਚਾਨਕ ਸੈੱਟ ਤੇ ਬੇਹੋਸ਼ ਹੋ ਗਈ ਸੀ । ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ । ਖ਼ਬਰਾਂ ਦੀ ਮੰਨੀਏ ਤਾਂ ਉਹਨਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ, ਇੱਥੇ ਹੀ ਬਸ ਨਹੀਂ ਉਹਨਾਂ ਨੂੰ ਵੈਟੀਲੇਟਰ ਤੇ ਰੱਖਿਆ ਗਿਆ ਹੈ ।

https://www.instagram.com/p/B48Tz8IlwGl/

ਉਹਨਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ । ਜਿਸ ਕਰਕੇ ਉਹਨਾਂ ਨੂੰ ਵੈਂਟੀਲੈਟਰ ਤੇ ਰੱਖਿਆ ਗਿਆ ਹੈ । ਡਾਕਟਰਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਚੀਜ਼ ਦੀ ਪ੍ਰਤੀਕਿਰਿਆ ਨਹੀਂ ਦੇ ਰਹੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗਹਿਨਾ ਬਿਨ੍ਹਾਂ ਖਾਧੇ ਪੀਤੇ 48 ਘੰਟਿਆਂ ਤੋਂ ਸ਼ੂਟਿੰਗ ਕਰ ਰਹੀ ਸੀ ।

https://www.instagram.com/p/B4YbDG0FzfY/

ਉਹਨਾਂ ਦਾ ਸ਼ੂਗਰ ਲੇਵਲ ਕਾਫੀ ਵਧਿਆ ਹੋਇਆ ਸੀ ਜਿਸ ਕਰਕੇ ਉਹ ਦਵਾਈਆਂ ਲੈ ਰਹੀ ਸੀ ।ਇਸ ਸਭ ਦੇ ਚਲਦੇ ਉਹ ਸਿਰਫ ਐਨਰਜੀ ਡਰਿੰਕ ਲੈ ਰਹੀ ਸੀ । ਗਹਿਨਾ ਹਾਲ ਹੀ ਵਿੱਚ ਆਲਟ ਬਾਲਾਜੀ ਦੀ ਵੈੱਬ ਸੀਰੀਜ਼ ‘ਗੰਦੀ ਬਾਤ’ ਵਿੱਚ ਨਜ਼ਰ ਆਈ ਸੀ । ਗਹਿਨਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਕਈ ਟੀਵੀ ਦੇ ਲੜੀਵਾਰ ਨਾਟਕਾਂ ਵਿੱਚ ਨਜ਼ਰ ਆ ਰਹੀ ਹੈ ।

https://www.instagram.com/p/B4Ya6tElKoq/

Related Post