ਅਦਾਕਾਰਾ ਗੁਰਲੀਨ ਚੋਪੜਾ ਨੇ ਕੋਰੋਨਾ ਵਾਇਰਸ ਦੇ ਖਾਤਮੇ ਅਤੇ ਸਰਬੱਤ ਦੇ ਭਲੇ ਲਈ ਕਰ ਰਹੇ ਹਨ ਦੁੱਖਭੰਜਨੀ ਸਾਹਿਬ ਦੇ ਪਾਠ, ਸਭ ਨੂੰ ਪਾਠ ਕਰਨ ਦੀ ਕੀਤੀ ਅਪੀਲ

By  Shaminder August 31st 2020 12:49 PM

ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਦੁਨੀਆ ਭਰ ‘ਚ ਵੱਧਦੇ ਜਾ ਰਹੇ ਹਨ ।ਇਸ ਵਾਇਰਸ ਦੇ ਕਾਰਨ ਹੁਣ ਤੱਕ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਲੱਖਾਂ ਲੋਕ ਇਸ ਬਿਮਾਰੀ ਦੇ ਨਾਲ ਜੂਝ ਰਹੇ ਨੇ । ਅਜਿਹੇ ‘ਚ ਇਸ ਬਿਮਾਰੀ ਤੋਂ ਬਚਣ ਲਈ ਕਿਸੇ ਨੂੰ ਆਸਰਾ ਹੈ ਤਾਂ ਉਸ ਪ੍ਰਮਾਤਮਾ ਦਾ । ਕਿਉਂਕਿ ਉਸ ਦੇ ਨਾਮ ਜਪਣ ਦੇ ਨਾਲ ਹੀ ਹਰ ਤਰ੍ਹਾਂ ਦੇ ਦੁੱਖਾਂ ਸੰਤਾਪਾਂ ਤੋਂ ਛੁਟਕਾਰਾ ਮਿਲਦਾ ਹੈ ।

https://www.instagram.com/p/CEdtfe2n4ds/

ਅਦਾਕਾਰਾ ਗੁਰਲੀਨ ਚੋੋਪੜਾ ਨੇ ਵੀ ਇਸ ਬਿਮਾਰੀ ਤੋਂ ਬਚਾਅ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਲਈ ਖ਼ਾਸ ਅਪੀਲ ਆਪਣੇ ਪ੍ਰਸ਼ੰਸਕਾਂ ਨੂੰ ਕੀਤੀ ਹੈ । ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਗੁਰਲੀਨ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

https://www.instagram.com/p/CD3xD4QBUbz/

ਇਸ ਵੀਡੀਓ ‘ਚ ਉਹ ਸਭ ਨੂੰ ਦੁੱਖਭੰਜਨੀ ਸਾਹਿਬ ਦੇ ਪਾਠ ਕਰਨ ਲਈ ਪ੍ਰੇਰਿਤ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਕਿਹਾ ਕਿ 1 ਸਤੰਬਰ ਤੋਂ ਲੈ ਕੇ 21 ਸਤੰਬਰ ਤੱਕ ਇਹ ਪਾਠ ਚੱਲਣਗੇ ਅਤੇ 21 ਸਤੰਬਰ ਨੂੰ ਇਹ ਪਾਠ ਸਪੰਨ ਹੋਣਗੇ ।

https://www.instagram.com/p/CDLPO6bnXjK/

Related Post