ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੀ ਅਦਾਕਾਰਾ ਜਮੀਲਾ ਜਮੀਲ ਨੂੰ ਮਿਲ ਰਹੀਆਂ ਹਨ ਧਮਕੀਆਂ
ਬ੍ਰਿਟੇਨ ਦੀ ਅਦਾਕਾਰਾ, ਮਾਡਲ ਤੇ ਵਕੀਲ ਜਮੀਲਾ ਜਮੀਲ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਈ ਹੈ ਜਿਸ ਵਿੱਚ ਉਸ ਨੇ ਖੁਲਾਸਾ ਕੀਤਾ ਹੈ ਜਦੋਂ ਉਹ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਕੁਝ ਵੀ ਬੋਲਦੀ ਹੈ ਤਾਂ ਉਸਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਕਤਲ ਅਤੇ ਬਲਾਤਕਾਰ ਦੀਆਂ ਧਮਕੀਆਂ ਮਿਲ ਰਹੀਆਂ ਹਨ।

ਹੋਰ ਪੜ੍ਹੋ :
ਕਿਸਾਨ ਔਰਤਾਂ ਦਾ ਵੀਡੀਓ ਸਾਂਝਾ ਕਰਦੇ ਹੋਏ ਅਦਾਕਾਰਾ ਰਿਚਾ ਚੱਢਾ ਨੇ ਆਖੀ ਵੱਡੀ ਗੱਲ
‘ਕਿਸਾਨਾਂ ਲਈ ਕਰੀਅਰ ਛੱਡ ਦੇਵਾਂਗੀ’ ਕਿਸਾਨ ਮੋਰਚੇ ਦੀ ਸਟੇਜ ਤੋਂ ਕਿਹਾ ਸੋਨੀਆ ਮਾਨ ਨੇ

ਇਥੇ ਹੀ ਬਸ ਨਹੀਂ ਜਮੀਲਾ ਜਮੀਲ ਨੇ ਲਿਖਿਆ, ‘ਮੈਂ ਪਿਛਲੇ ਕੁੱਝ ਮਹੀਨਿਆਂ ਵਿੱਚ ਭਾਰਤ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਬੋਲ ਰਹੀ ਹਾਂ ਅਤੇ ਮੈਂ ਉਥੇ ਜੋ ਹੋ ਰਿਹਾ ਹਾਂ, ਇਸ ਬਾਰੇ ਵੀ ਗੱਲ ਕਰ ਰਹੀ ਹਾਂ। ਜਦੋਂ ਵੀ ਮੈਂ ਇਹ ਮੁੱਦਾ ਚੁੱਕਦੀ ਹਾਂ, ਮੈਨੂੰ ਕਤਲ ਅਤੇ ਬਲਾਤਕਾਰ ਦੀਆਂ ਧਮਕੀਆਂ ਮਿਲ ਰਹੀਆਂ ਹਨ।

ਜਦੋਂ ਤੁਸੀਂ ਸੁਨੇਹਾ ਭੇਜ ਕੇ ਦਬਾਅ ਬਣਾ ਰਹੇ ਹੋ, ਤਾਂ ਇਕ ਗੱਲ ਯਾਦ ਰੱਖੋ ਕਿ ਮੈਂ ਵੀ ਇਕ ਇਨਸਾਨ ਹਾਂ ਅਤੇ ਮੇਰੀ ਵੀ ਬਰਦਾਸ਼ਤ ਕਰਨ ਦੀ ਸੀਮਾ ਹੈ। ਮੈਂ ਭਾਰਤ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਅਤੇ ਲੋਕਾਂ ਨਾਲ ਹਾਂ, ਜੋ ਆਪਣੇ ਹੱਕਾਂ ਲਈ ਲੜ ਰਹੇ ਹਨ’।
View this post on Instagram