ਅਦਾਕਾਰਾ ਜੂਹੀ ਚਾਵਲਾ ਨੇ ਏਅਰਪੋਰਟ ਅਥਾਰਟੀ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਵੀਡੀਓ ਕੀਤਾ ਸਾਂਝਾ

By  Shaminder November 13th 2020 12:13 PM

ਬਾਲੀਵੁੱਡ ਅਦਾਕਾਰਾ ਅਤੇ ਕੋਲਕਾਤਾ ਨਾਈਟ ਰਾਈਡਰ ਦੀ ਸਹਿ ਮਾਲਕ ਜੂਹੀ ਚਾਵਲਾ ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਤੋਂ ਬਾਅਦ ਮੁੰਬਈ ਪਰਤ ਆਈ ਹੈ ।ਪਰ ਮੁੰਬਈ ਦੇ ਹਵਾਈ ਅੱਡੇ ‘ਤੇ ਉਸ ਨੂੰ ਮਾੜੀ ਵਿਵਸਥਾ ਦਾ ਸਾਹਮਣਾ ਕਰਨਾ ਪਿਆ । ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਟਵੀਟ ਕਰਕੇ ਹਵਾਈ ਅੱਡੇ ‘ਤੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਨਰਾਜ਼ਗੀ ਜਤਾਈ ਹੈ ।

juhi-chawla

ਜੂਹੀ ਚਾਵਲਾ ਦਾ ਇਹ ਟਵੀਟ ਲਗਾਤਾਰ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਇਸ ‘ਤੇ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਇਸ ਨੂੰ ਲਗਾਤਾਰ ਵਾਇਰਲ ਕਰ ਰਹੇ ਹਨ ।

ਹੋਰ ਪੜ੍ਹੋ :  ਜੂਹੀ ਚਾਵਲਾ ਦੇ ਬੱਚਿਆਂ ਨੂੰ ਉਨ੍ਹਾਂ ਦੀਆਂ ਫ਼ਿਲਮਾਂ ਵੇਖ ਕੇ ਇਸ ਲਈ ਹੁੰਦੀ ਹੈ ਸ਼ਰਮਿੰਦਗੀ

juhi-chawala

ਦਰਅਸਲ, ਮੰਗਲਵਾਰ ਨੂੰ ਜੂਹੀ ਚਾਵਲਾ ਦੁਬਈ ਤੋਂ ਵਾਪਸ ਪਰਤੀ ਹੈ ਅਤੇ ਹਵਾਈ ਅੱਡੇ ‘ਤੇ ਕਾਊਂਟਰਸ ਦੀ ਘਾਟ ਕਾਰਨ ਉਨ੍ਹਾਂ ਨੂੰ ਮੁੰਬਈ ਏਅਰਪੋਰਟ ‘ਤੇ ਸਿਹਤ ਕਲੀਅਰੈਂਸ ਦੇ ਲਈ ਦੋ ਘੰਟੇ ਤੱਕ ਲਾਈਨ ‘ਚ ਲੱਗਣਾ ਪਿਆ ।

juhi

ਇਸ ਦੇ ਨਾਲ ਹੀ ਜੂਹੀ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ । ਜਿਸ ‘ਚ ਸਾਫ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਏਅਰਪੋਰਟ ‘ਤੇ ਅਧਿਕਾਰੀਆਂ ਦੀ ਕਮੀ ਹੋਣ ਕਾਰਨ ਕੋਰੋਨਾ ਵਾਇਰਸ ਮਹਾਮਾਰੀ ਦੇ ਨਿਯਮਾਂ ਦਾ ਉਲੰਘਣ ਕੀਤਾ ਜਾ ਰਿਹਾ ਹੈ ।

https://twitter.com/iam_juhi/status/1326425687650168834

 

Related Post