ਗੁਰਦੁਆਰਾ ਸ੍ਰੀ ਪੱਥਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੀ ਅਦਾਕਾਰਾ ਕੁਲਰਾਜ ਰੰਧਾਵਾ, ਸਾਂਝੀਆਂ ਕੀਤੀਆਂ ਤਸਵੀਰਾਂ

By  Shaminder March 30th 2022 02:40 PM

ਕੁਲਰਾਜ ਰੰਧਾਵਾ (Kulraj Randhawa ) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਹ ਤਸਵੀਰਾਂ ਗੁਰਦੁਆਰਾ ਪੱਥਰ ਸਾਹਿਬ (Gurdwara Pathar sahib) ਦੀਆਂ ਹਨ । ਜਿਨ੍ਹਾਂ ‘ਚ ਉਹ ਗੁਰਦੁਆਰਾ ਪੱਥਰ ਸਾਹਿਬ ‘ਚ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਕੁਲਰਾਜ ਰੰਧਾਵਾ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਮੈਨੂੰ ਸ਼੍ਰੀ ਪੱਥਰ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਜਾਣ ਦਾ ਮੌਕਾ ਮਿਲਿਆ ਜੋ ਕਿ ਲੇਹ ਲੱਦਾਖ ‘ਚ ਸਥਿਤ ਹੈ । ਇਸ ਅਸਥਾਨ ‘ਤੇ ਗੁਰੂ ਨਾਨਕ ਦੇਵ ਜੀ 1517 ‘ਚ ਆਏ ਸਨ’ ।

Pathar sahib image From instagram

ਹੋਰ ਪੜ੍ਹੋ : ਪੰਜਾਬੀ ਐਕਟ੍ਰੈੱਸ ਕੁਲਰਾਜ ਰੰਧਾਵਾ ਦੇ ਮਾਤਾ ਪਿਤਾ ਦੀ ਅੱਜ ਹੈ ਵੈਡਿੰਗ ਐਨੀਵਰਸਿਰੀ

ਕੁਲਰਾਜ ਰੰਧਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ । ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਫ਼ਿਲਮ ‘ਨੌਕਰ ਵਹੁਟੀ ਦਾ’ ਆਈ ਸੀ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਬਿੰਨੂ ਢਿੱਲੋਂ ਨਜ਼ਰ ਆਏ ਸਨ । ਰੋਮਾਂਸ ਅਤੇ ਕਾਮੇਡੀ ਦੇ ਨਾਲ ਭਰਪੂਰ ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

Gurdwara Pathar sahib , image From instagram

ਇਸ ਤੋਂ ਇਲਾਵਾ ਉਹ ‘ਨਿਧੀ ਸਿੰਘ’ ਅਤੇ ਧਰਮਿੰਦਰ ਦੇ ਨਾਲ ਫ਼ਿਲਮ ‘ਯਮਲਾ ਪਗਲਾ ਦੀਵਾਨਾ’ ‘ਚ ਨਜ਼ਰ ਆਈ ਸੀ । ਪਰ ਪੰਜਾਬੀ ਇੰਡਸਟਰੀ ‘ਚ ਉਨ੍ਹਾਂ ਨੂੰ ਪਛਾਣ ਮਿਲੀ ਸੀ ਜਿੰਮੀ ਸ਼ੇਰਗਿੱਲ ਦੇ ਨਾਲ ਆਈ ਫ਼ਿਲਮ ‘ਮੰਨਤ’ ਤੋਂ । ਜੋ ਕਿ ਇੱਕ ਰੋਮਾਂਟਿਕ ਫ਼ਿਲਮ ਸੀ ।ਕੁਲਰਾਜ ਰੰਧਾਵਾ ਅੱਜ ਕੱਲ੍ਹ ਫ਼ਿਲਮਾਂ ‘ਚ ਘੱਟ ਹੀ ਨਜ਼ਰ ਆਉਂਦੀ ਹੈ, ਪਰ ਸੋਸ਼ਲ ਮੀਡੀਆ ‘ਤੇ ਉਹ ਕਾਫੀ ਸਰਗਰਮ ਰਹਿੰਦੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਅਕਸਰ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ ।

 

View this post on Instagram

 

A post shared by Kulraj Randhawa (@kulrajrandhawaofficial)

Related Post