ਇੱਕ ਗੀਤ ਜਾਂ ਫ਼ਿਲਮ ਨੂੰ ਪਰਦੇ 'ਤੇ ਲੈ ਕੇ ਆਉਣ ਲਈ ਕਿੰਨੀ ਹੁੰਦੀ ਹੈ ਮਿਹਨਤ,ਅਦਾਕਾਰਾ ਨੇ ਸਾਂਝਾ ਕੀਤਾ ਵੀਡੀਓ 

By  Shaminder June 1st 2019 10:54 AM

ਅਦਾਕਾਰਾ ਮੈਂਡੀ ਤੱਖਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ । ਜਿਸ 'ਚ ਉਹ ਇੱਕ ਗੀਤ ਲਈ ਰਿਹਰਸਲ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ 'ਚ ਗੀਤ ਦੀ ਅਵਾਜ਼ ਤਾਂ ਨਹੀਂ ਪਰ ਫੁੱਲ ਡਰੈੱਸ ਰਿਹਰਸਲ ਮੈਂਡੀ ਤੱਖਰ ਵੱਲੋਂ ਕੀਤਾ ਜਾ ਰਿਹਾ ਹੈ ।ਇਹ ਸਾਕ ਫ਼ਿਲਮ ਦੇ ਗੀਤ ਦੀ ਮੇਕਿੰਗ ਦਾ ਵੀਡੀਓ ਹੈ ਜਿਸ ਲਈ ਮੈਂਡੀ ਏਨੀ ਮਿਹਨਤ ਕਰ ਰਹੀ ਹੈ ।

ਹੋਰ ਵੇਖੋ :ਮੈਂਡੀ ਤੱਖਰ ਨਾਲ ਕਿਉਂ ਹੋਏ ਪ੍ਰੀਤ ਹਰਪਾਲ ਨਰਾਜ਼,ਕਿਉਂ ਵੱਜਿਆ ਮੈਂਡੀ ਦੇ ਪਿੰਡ ਪ੍ਰੀਤ ਦਾ ਆਖਰੀ ਗੇੜਾ !

https://www.instagram.com/p/ByIVCQsgCCH/

ਦੱਸ ਦਈਏ ਕਿ ਮੈਂਡੀ ਤੱਖਰ ਅਤੇ ਜੋਬਨ ਦੀ ਫ਼ਿਲਮ ਸਾਕ ਆ ਰਹੀ ਹੈ । ਜਿਸ ਲਈ ਇਸ ਗੀਤ ਦੀ ਰਿਹਰਸਲ ਕੀਤੀ ਜਾ ਰਹੀ ਹੈ । ਮੈਂਡੀ ਤੱਖਰ ਦੇ ਇਸ ਵੀਡੀਓ ਤੋਂ ਸਾਫ ਹੋ ਜਾਂਦਾ ਹੈ ਕਿ ਇੱਕ ਗੀਤ ਜਾਂ ਫ਼ਿਲਮ ਨੂੰ ਪਰਦੇ 'ਤੇ ਲਿਆਉਣ ਤੋਂ ਪਹਿਲਾਂ ਕਿੰਨੀ ਮਿਹਨਤ ਕੀਤੀ ਜਾਂਦੀ ਹੈ ।

https://www.instagram.com/p/BwkBQzAhLs5/

ਉਦੋਂ ਤੱਕ ਕਿਸੇ ਵੀ ਗੀਤ ਜਾਂ ਫਿਰ ਫ਼ਿਲਮ  ਨੂੰ ਪਰਦੇ 'ਤੇ ਨਹੀਂ ਲਿਆਂਦਾ ਜਦੋਂ ਤੱਕ ਕਿ ਇੱਕ ਪਰਫੈਕਟ ਚੀਜ਼ ਨਿਕਲ ਕੇ ਨਾਂ ਆਵੇ ।

Related Post