ਫ਼ਿਲਮ 'ਪਾਪਾ ਕਹਿਤੇ ਹੈ' ਦੀ ਹੀਰੋਇਨ ਨੂੰ ਗੂਗਲ ਨੇ ਸੌਂਪੀ ਵੱਡੀ ਜ਼ਿੰਮੇਵਾਰੀ, ਕਈ ਕਰੋੜ ਦਾ ਹੈ ਪੈਕੇਜ 

By  Rupinder Kaler April 4th 2019 11:53 AM

ਸਾਲ 1996 ਵਿੱਚ ਮਹੇਸ਼ ਭੱਟ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ 'ਪਾਪਾ ਕਹਿਤੇ ਹੈ' ਨੂੰ ਤਾਂ ਸਾਰੇ ਜਾਣਦੇ ਹੀ ਹਨ । ਇਸ ਫ਼ਿਲਮ ਦੀ ਕਹਾਣੀ ਜਿੰਨੀ ਦਮਦਾਰ ਸੀ ਓਨੇ ਹੀ ਇਸ ਫ਼ਿਲਮ ਦੇ ਗਾਣੇ ਵੀ ਮਸ਼ਹੂਰ ਸਨ । ਫ਼ਿਲਮ ਦਾ ਗਾਣਾ 'ਘਰ ਸੇ ਨਿਕਲਤੇ ਹੀ' ਬਹੁਤ ਮਸ਼ਹੂਰ ਹੋਇਆ ਸੀ । ਇਹ ਗਾਣਾ ਲੋਕਾਂ ਦੀ ਜ਼ੁਬਾਨ ਤੇ ਚੜ੍ਹ ਗਿਆ ਸੀ ।ਇਸ ਗਾਣੇ ਵਿੱਚ ਅਦਾਕਾਰਾ ਮਯੂਰੀ ਕਾਂਗੋ ਦੀ ਮਾਸੂਮੀਅਤ ਦਾ ਹਰ ਕੋਈ ਕਾਇਲ ਹੋ ਗਿਆ ਸੀ ।

https://www.youtube.com/watch?v=_IcVb6hFhPs

ਇਸ ਫ਼ਿਲਮ ਨੇ ਮਯੂਰੀ ਕਾਂਗੋ ਨੂੰ ਪਹਿਚਾਣ ਤਾਂ ਦਿੱਤੀ ਸੀ ਪਰ ਉਹਨਾਂ ਨੇ ਬਾਅਦ ਵਿੱਚ ਅਦਾਕਾਰੀ ਛੱਡ ਦਿੱਤੀ ਸੀ । ਇਸ ਤੋਂ ਬਾਅਦ ਮਯੁਰੀ ਕਾਂਗੋ ਨੇ ਵਿਆਹ ਕਰਵਾ ਲਿਆ ਸੀ ਤੇ ਉਹ ਅਮਰੀਕਾ ਚਲੀ ਗਈ ਸੀ ।ਅਮਰੀਕਾ ਵਿੱਚ ਮਯੂਰੀ ਨੇ ਮਾਰਕੀਟਿੰਗ ਐਂਡ ਫਾਈਨਾਂਸ ਵਿੱਚ ਐਮ.ਬੀ.ਏ ਕੀਤਾ ਸੀ ਤੇ ਇਸ ਤੋਂ ਬਾਅਦ ਉਹ ਭਾਰਤ ਆ ਕੇ ਗੁੜਗਾਂਵ ਵਿੱਚ ਰਹਿਣ ਲੱਗ ਗਈ ਸੀ ।

mayuri_kango mayuri_kango

ਹੁਣ ਖਬਰਾਂ ਆ ਰਹੀਆਂ ਹਨ ਕਿ ਮਯੂਰੀ ਕਾਂਗੋ ਗੁਗਲ ਇੰਡੀਆ ਦੇ ਏਜੰਸੀ ਬਿਜਨੇਸ ਵਿੱਚ ਇੰਡਸਟਰੀ ਹੈੱਡ ਦੇ ਤੌਰ ਤੇ ਕੰਮ ਕਰ ਰਹੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਹੋਰ ਵੀ ਕਈ ਕੰਪਨੀਆਂ ਵਿੱਚ ਉੱਚ ਅਹੁਦਿਆਂ ਤੇ ਰਹਿ ਚੁੱਕੀ ਹੈ । ਖ਼ਬਰਾਂ ਦੀ ਮੰਨੀਏ ਤਾਂ ਮਯੂਰੀ ਕਾਂਗੋ ਨੂੰ ਗੁਗਲ ਨੇ ਕਰੋੜਾਂ ਰੁਪਏ ਦਾ ਪੈਕੇਜ ਦਿੱਤਾ ਹੈ ।

Related Post