ਬਾਲੀਵੁੱਡ ਦੀ ਇਸ ਅਦਾਕਾਰਾ ਨੇ 5 ਸਾਲ ਬਾਅਦ ਹੀ ਪਤੀ ਤੋਂ ਲਿਆ ਤਲਾਕ

By  Shaminder August 4th 2020 11:39 AM

ਕਹਿੰਦੇ ਹਨ ਕਿ ਜੋੜੀਆਂ ਉਪਰੋਂ ਬਣ ਕੇ ਆਉਂਦੀਆਂ ਹਨ ।ਪਰ ਕੁਝ ਜੋੜੀਆਂ ਹੀ ਹਨ ਜੋ ਸਾਰੀ ਉਮਰ ਹਰ ਦੁੱਖ ਸੁੱਖ ‘ਚ ਇੱਕ ਦੂਜੇ ਦਾ ਸਾਥ ਦਿੰਦੀਆਂ ਹਨ ।Actress Minissha Lamba Divorce With Her Husbandਬਾਲੀਵੁੱਡ ਅਦਾਕਾਰਾ ਮਨੀਸ਼ਾ ਲਾਂਬਾ ਦੀਆਂ ਹੁਣ ਪਤੀ ਨਾਲੋਂ ਵੱਖ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ।

https://www.instagram.com/p/CDQcjTvhMIP/

ਹਾਲਾਂਕਿ ਪਹਿਲਾਂ ਵੀ ਕਈ ਵਾਰ ਇਹ ਖ਼ਬਰਾਂ ਆ ਰਹੀਆਂ ਸਨ ਕਿ ਮਨੀਸ਼ਾ ‘ਤੇ ਉਨ੍ਹਾਂ ਦੇ ਪਤੀ ਦਰਮਿਆਨ ਕੁਝ ਵੀ ਠੀਕ ਨਹੀਂ ਵੱਲ ਰਿਹਾ । ਪਰ ਹੁਣ ਇਹ ਖ਼ਬਰ ਪੁਖਤਾ ਹੋ ਚੁੱਕੀ ਹੈ ।ਹਾਲਾਂਕਿ ਮਨੀਸ਼ਾ ਨੇ ਕਦੀ ਇਸ ਮਾਮਲੇ 'ਤੇ ਕੋਈ ਬਿਆਨ ਨਹੀਂ ਦਿੱਤਾ ਸੀ।

https://www.instagram.com/p/CBp3qnzhKM8/

ਹਾਲਾਂਕਿ ਮੀਡੀਆ ਨੇ ਉਨ੍ਹਾਂ ਤੋਂ ਇਸ ਦੌਰਾਨ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਮਨੀਸ਼ਾ ਨੇ ਚੁੱਪੀ ਬਣਾਈ ਰੱਖੀ। ਪਰ ਹੁਣ ਇਸ ਖ਼ਬਰ 'ਤੇ ਖ਼ੁਦ ਮਨੀਸ਼ਾ ਨੇ ਮੋਹਰ ਲਗਾ ਦਿੱਤੀ ਹੈ ਤੇ ਇਹ ਕਨਫਰਮ ਕਰ ਦਿੱਤਾ ਹੈ ਕਿ ਉਹ ਤੇ ਰਿਆਨ ਵੱਖ ਹੋ ਗਏ ਹਨ। ਮਨੀਸ਼ਾ ਨੇ ਕਿਹਾ, 'ਹਾਂ, ਮੈਂ ਤੇ ਰਿਆਨ ਆਪਸੀ ਸਹਿਮਤੀ ਨਾਲ ਵੱਖ ਹੋ ਗਏ ਹਾਂ। ਲੀਗਲ ਕਾਰਵਾਈ ਵੀ ਪੂਰੀ ਹੋ ਗਈ ਹੈ'।

https://www.instagram.com/p/B9RWi7gBxZZ/

Related Post