ਅਦਾਕਾਰਾ ਮੋਨਿਕਾ ਗਿੱਲ ਦੇ ਮਾਪਿਆਂ ਨੇ ਮਨਾਈ ਵਿਆਹ ਦੀ ਵਰ੍ਹੇਗੰਢ,ਅਦਾਕਾਰਾ ਨੇ ਸਾਂਝਾ ਕੀਤਾ ਵੀਡੀਓ

By  Shaminder December 26th 2019 03:57 PM

ਅਦਾਕਾਰਾ ਮੋਨਿਕਾ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਮਾਤਾ ਪਿਤਾ ਦੇ ਵਿਆਹ ਦੀ ਵਰ੍ਹੇਗੰਢ 'ਤੇ ਕੁਝ ਤਸਵੀਰਾਂ ਅਤੇ ਵੀਡੀਓ ਸਾਂਝੇ ਕੀਤੇ ਹਨ । ਇਨ੍ਹਾਂ ਵੀਡੀਓ 'ਚ ਉਨ੍ਹਾਂ ਦੇ ਮਾਪੇ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਨੇ ਜਦੋਂਕਿ ਰਿਸ਼ਤੇਦਾਰ ਅਤੇ ਦੋਸਤ ਵਧਾਈਆਂ ਦਿੰਦੇ ਹੋਏ ਨਜ਼ਰ ਆ ਰਹੇ ਨੇ । ਦੱਸ ਦਈਏ ਕਿ ਮੋਨਿਕਾ ਗਿੱਲ ਦੇ ਮਾਤਾ ਪਿਤਾ ਨੇ ਵਿਆਹ ਦੀ 35ਵੀਂ ਵਰ੍ਹੇਗੰਢ ਮਨਾਈ ਹੈ ।

ਹੋਰ ਵੇਖੋ:ਅਦਾਕਾਰਾ ਮੋਨਿਕਾ ਗਿੱਲ ਨੇ ਦਾਦੀ ਦਾ ਮਨਾਇਆ ਜਨਮ ਦਿਨ, ਦਾਦੀ ਨੇ ਵੀ ਗਿੱਧਾ ਪਾ ਕੇ ਦਿਖਾਈ ਜ਼ਿੰਦਾਦਿਲੀ

https://www.instagram.com/p/B6cIqyhFWgK/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਦਾਕਾਰਾ ਨੇ ਆਪਣੀ ਦਾਦੀ ਦੇ ਜਨਮ ਦਿਨ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ ।ਜਿਸ 'ਚ ਪੂਰਾ ਗਿੱਲ ਪਰਿਵਾਰ ਇੱਕਠਾ ਨਜ਼ਰ ਆਇਆ ਸੀ ।

https://www.instagram.com/p/B6hoRIglnrA/

ਮੋਨਿਕਾ ਗਿੱਲ ਆਪਣੇ ਪਰਿਵਾਰ ਦੇ ਫੰਕਸ਼ਨ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ਅਤੇ ਸੋਸ਼ਲ ਮੀਡੀਆ 'ਤੇ ਅਕਸਰ ਸਰਗਰਮ ਰਹਿੰਦੇ ਹਨ । ਉਨ੍ਹਾਂ ਦੀ  ਗੁਰਸ਼ਾਨ ਸਹੋਤਾ ਨਾਲ ਮੰਗਣੀ ਹੋਈ ਹੈ ਅਤੇ ਗੁਰਸ਼ਾਨ ਨਾਲ ਅਕਸਰ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।

https://www.instagram.com/p/B6brugTFK_6/

ਬੀਤੇ ਕੁਝ ਮਹੀਨਿਆਂ ਦੌਰਾਨ ਗੁਰਸ਼ਾਨ ਸਹੋਤਾ ਦੇ ਨਾਲ ਉਨ੍ਹਾਂ ਨੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ।ਉਨ੍ਹਾਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਗਗਨ ਕੋਕਰੀ ਨਾਲ ਉਨ੍ਹਾਂ ਦੀ ਫ਼ਿਲਮ 'ਯਾਰਾ ਵੇ' ਆਈ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

https://www.instagram.com/p/B6ALOnal_Aq/

 

Related Post